ਚਾਰਟਰ ਉਡਾਣ ਰਾਹੀਂ 100 ਤੋਂ ਵਧ ਅਮਰੀਕੀਆਂ ਨੂੰ ਅਫ਼ਗਾਨਿਸਤਾਨ ਵਿਚੋਂ ਕੱਢਿਆ

0
46

ਸੈਕਰਾਮੈਂਟੋ (TLT) ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਵਲੋਂ ਹਰ ਅਮਰੀਕੀ ਨਾਗਰਿਕ ਤੇ ਸਾਂਝੀਆਂ ਫੋਰਸਾਂ ਦੀ ਮਦਦ ਕਰਨ ਵਾਲੇ ਲੋਕਾਂ ਨੂੰ ਅਫ਼ਗਾਨਿਸਤਾਨ ਵਿਚੋਂ ਕੱਢ ਕੇ ਲਿਆਉਣ ਦੇ ਦਿੱਤੇ ਗਏ ਬਿਆਨ ਉਸ ਵੇਲੇ ਉਮੀਦਾਂ ਉੱਪਰ ਖਰੇ ਉੱਤਰਦੇ ਨਜ਼ਰ ਨਹੀਂ ਆਏ ਜਦੋਂ ਅਫ਼ਗਾਨਿਸਤਾਨ ਵਿਚ ਫਸੇ 100 ਤੋਂ ਵਧ ਅਮਰੀਕੀਆਂ ਨੂੰ ਦੋ ਸੰਸਥਾਵਾਂ ਨੇ ਆਪਣੀਆਂ ਕੋਸ਼ਿਸ਼ਾਂ ਰਾਹੀਂ ਇਕ ਨਿੱਜੀ ਚਾਰਟਰ ਜਹਾਜ਼ ਰਾਹੀਂ ਕੱਢ ਕੇ ਲਿਆਂਦਾ। ਇਨ੍ਹਾਂ ਸੰਸਥਾਵਾਂ ਨੇ ਕਤਰ ਏਅਰਵੇਜ਼ ਦਾ ਯਾਤਰੀ ਜਹਾਜ਼ ਕਿਰਾਏ ਉੱਪਰ ਲਿਆ ਤੇ 100 ਤੋਂ ਵਧ ਅਮਰੀਕੀ ਨਾਗਰਿਕਾਂ, ਗਰੀਨ ਕਾਰਡ ਧਾਰਕਾਂ ਤੇ ਵਿਸ਼ੇਸ਼ ਇਮੀਗਰਾਂਟ ਵੀਜ਼ਾ ਧਾਰਕਾਂ ਨੂੰ ਸੁਰੱਖਿਅਤ ਕੱਢ ਕੇ ਲਿਆਂਦਾ।