ਉਲੰਪੀਅਨ ਡਿਸਕਸ ਥਰੋਅ ਕਮਲਪ੍ਰੀਤ ਕੌਰ ਦਾ ਪਟਿਆਲਾ ਪੁੱਜਣ ‘ਤੇ ਸ਼ਾਨਦਾਰ ਸਵਾਗਤ

0
49

ਪਟਿਆਲਾ (TLT) ਜਪਾਨ ਦੀ ਰਾਜਧਾਨੀ ਟੋਕੀਓ ‘ਚ ਚੱਲ ਰਹੀਆਂ ਉਲੰਪਿਕ ਖੇਡਾਂ ਦੇ ਡਿਸਕਸ ਥਰੋਅ ਮੁਕਾਬਲੇ ‘ਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੀ ਪੰਜਾਬਣ ਅਥਲੀਟ ਕਮਲਪ੍ਰੀਤ ਕੌਰ ਦਾ ਅੱਜ ਉਸ ਦੀ ਕਰਮ ਭੂਮੀ ਐਨ.ਆਈ.ਐੱਸ. ਪਟਿਆਲਾ ਪੁੱਜਣ ‘ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਡਿਸਕਸ ਸੁੱਟਣ ਮੁਕਾਬਲੇ ਦੀ ਫਾਈਨ ਲਿਸਟ ਤੇ ਛੇਵੇਂ ਸਥਾਨ ‘ਤੇ ਰਹੀ ਕਮਲਪ੍ਰੀਤ ਕੌਰ ਦੇ ਸਵਾਗਤ ਲਈ ਐਨ.ਆਈ.ਐੱਸ. ਦੇ ਕੋਚ ਤੇ ਖੇਡ ਪ੍ਰੇਮੀ ਹਾਜ਼ਰ ਸਨ। ਆਪਣੀ ਕੋਚ ਰਾਖੀ ਤਿਆਗੀ ਦੀ ਮੌਜੂਦਗੀ ‘ਚ ਕਮਲਪ੍ਰੀਤ ਕੌਰ ਨੇ ਕਿਹਾ ਕਿ ਸਾਡੇ ਦੇਸ਼ ‘ਚ ਖੇਡਾਂ ਲਈ ਬੁਨਿਆਦੀ ਸਹੂਲਤਾਂ ਵੱਧ ਤੋਂ ਵੱਧ ਹੋਣੀਆਂ ਚਾਹੀਦੀਆਂ ਹਨ। ਕਮਲਪ੍ਰੀਤ ਕੌਰ ਨੇ ਕਿਹਾ ਕਿ ਉਸ ਦਾ ਅਗਲਾ ਟੀਚਾ ਪੈਰਿਸ ਉਲੰਪਿਕ ‘ਚ ਸੋਨ ਤਗਮਾ ਜਿੱਤਣਾ ਹੈ। ਉਹ ਇਸ ਤੋਂ ਬਾਅਦ ਆਪਣੇ ਪਿੰਡ ਕਬਰਵਾਲਾ (ਸ੍ਰੀ ਮੁਕਤਸਰ ਸਾਹਿਬ) ਨੂੰ ਰਵਾਨਾ ਹੋ ਗਈ।