ਪ੍ਰੈਸ ਐਸੋਸੀਏਸ਼ਨ ਆਫ ਸਟੇਟ ਵਲੋਂ ਡਿਪਟੀ ਕਮਿਸ਼ਨਰ ਅਤੇ ਡੀਪੀਆਰਓ ਦਾ ਸਨਮਾਨ

0
64

ਜਲੰਧਰ (ਰਮੇਸ਼ ਗਾਬਾ) ਪ੍ਰੈਸ ਐਸੋਸੀਏਸ਼ਨ ਆਫ ਸਟੇਟ ਵਲੋਂ ਕਾਰਵਾਏ ਗਏ ਸਪੋਰਟਸ ਮੇਲੇ `ਚ ਦਿਤੇ ਸਹਿਯੋਗ ਲਈ ਜਲੰਧਰ ਦੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਅਤੇ ਡੀਪੀਆਰਓ ਹਾਕਮ ਥਾਪਰ ਨੂੰ ਪ੍ਰੈਸ ਐਸੋਸੀਏਸ਼ਨ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਪ੍ਰੈਸ ਐਸੋਸੀਏਸ਼ਨ ਆਫ ਸਟੇਟ ਵਲੋਂ ਕਰਵਾਏ ਗਏ ਇਸ ਸਪੋਰਟਸ ਮੇਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪ੍ਰੈੱਸ ਐਸੋਸੀਏਸ਼ਨ ਆਫ ਸਟੇਟ ਨਾਲ ਪ੍ਰਸ਼ਾਸਨ ਮੋਢੇ ਨਾਲ ਮੋਢਾ ਲਾ ਕੇ ਖੜ੍ਹਾ ਹੈ ਅਤੇ ਜਦੋਂ ਵੀ ਐਸੋਸੀਏਸ਼ਨ ਨੂੰ ਜ਼ਰੂਰਤ ਪਵੇਗੀ ਪ੍ਰਸ਼ਾਸਨ ਇਸ ਦੀ ਸਹਾਇਤਾ ਕਰੇਗਾ।
ਇਸ ਮੌਕੇ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਜਗਜੀਤ ਸਿੰਘ ਡੋਗਰਾ, ਜਲੰਧਰ ਪ੍ਰਧਾਨ ਰਾਜੇਸ਼ ਥਾਪਾ, ਰਮੇਸ਼ ਹੈਪੀ, ਰਮੇਸ਼ ਗਾਬਾ, ਕਰਨ ਨਾਰੰਗ, ਰਮੇਸ਼ ਭਗਤ, ਦਿਨੇਸ਼ ਅਰੋੜਾ ਆਦਿ ਮੌਜੂਦ ਸਨ।