ਲੁਧਿਆਣਾ ‘ਚ ਮੁਸਲਿਮ ਭਾਈਚਾਰੇ ਲਈ ਈਦਗਾਹ ਬਣਾਉਣ ਸੰਬੰਧੀ ਮੁਹੰਮਦ ਗੁਲਾਬ ਨੇ ਮੁੱਖ ਮੰਤਰੀ ਪੰਜਾਬ ਨੂੰ ਦਿੱਤਾ ਮੰਗ ਪੱਤਰ

0
27

ਲੁਧਿਆਣਾ (TLT) ਮੁਸਲਿਮ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਦਾ ਸਨਮਾਨ ਕਰਦਿਆਂ ਲੁਧਿਆਣਾ ‘ਚ ਈਦਗਾਹ ਬਣਾਉਣ ਸੰਬੰਧੀ ਮੁਹੰਮਦ ਗੁਲਾਬ (ਵਾਈਸ ਚੇਅਰਮੈਨ ਪੰਜਾਬ ਪੱਛੜੀਆਂ ਸ਼੍ਰੇਣੀਆਂ ਭੌ-ਵਿਕਾਸ ਤੇ ਵਿੱਤ ਕਾਰਪੋਰੇਸ਼ਨ) ਵੱਲੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨਾਲ ਖ਼ਾਸ ਮੁਲਾਕਾਤ ਕੀਤੀ ਤੇ ਲੁਧਿਆਣਾ ‘ਚ ਨਮਾਜ਼ ਪੜ੍ਹਨ ਲਈ ਈਦਗਾਹ ਬਣਾਉਣ ਸੰਬੰਧੀ ਮੰਗ ਪੱਤਰ ਦਿੱਤਾ। ਪਤੱਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮੁਹੰਮਦ ਗੁਲਾਬ ਨੇ ਕਿਹਾ ਕਿ ਲੁਧਿਆਣਾ ਸ਼ਹਿਰ ‘ਚ 70 ਤੋਂ 80 ਮਸਜਿਦਾਂ ਬਣੀਆਂ ਹੋਈਆਂ ਹਨ ਪਰ ਸ਼ਹਿਰ ‘ਚ ਮੁਸਲਿਮ ਭਾਈਚਾਰੇ ਲਈ ਇਕੱਠੇ ਈਦ ਦੀ ਨਮਾਜ਼ ਪੜ੍ਹਨ ਲਈ ਈਦਗਾਹ ਨਹੀਂ ਹੈ ਜਿਸ ਕਾਰਨ ਅਕਸਰ ਮੁਸਲਿਮ ਭਾਈਚਾਰੇ ਨੂੰ ਔਕੜ ਦਾ ਸਾਹਮਣਾ ਕਰਨਾ ਪੈਂਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਪੰਜਾਬ ਦਾ ਇਕ ਮੁੱਖ ਸ਼ਹਿਰ ਹੈ ਤੇ ਹੌਜ਼ਰੀ ਤੇ ਇੰਡਸਟਰੀ ਹੱਬ ਹੋਣ ਕਾਰਨ ਲੁਧਿਆਣਾ ‘ਚ ਮੁਸਲਿਮ ਭਾਈਚਾਰੇ ਦੀ ਆਬਾਦੀ ਬਾਕੀ ਸ਼ਹਿਰਾਂ ਨਾਲੋਂ ਵੱਧ ਹੈ। ਮੁਸਲਿਮ ਭਾਈਚਾਰੇ ਦੀ ਕਾਫੀ ਸਮੇਂ ਤੋਂ ਈਦਗਾਹ ਦੀ ਮੰਗ ਦਾ ਸਤਿਕਾਰ ਕਰਦਿਆਂ ਉਨ੍ਹਾਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਤੇ ਬੇਨਤੀ ਕੀਤੀ ਹੈ ਕਿ ਜਲੰਧਰ ਤੇ ਮਲੇਰਕੋਟਲਾ ਦੀ ਤਰਜ਼ ਤੇ ਲੁਧਿਆਣਾ ਵਿਖੇ ਵੀ ਮੁਸਲਿਮ ਭਾਈਚਾਰੇ ਨੂੰ ਈਦਗਾਹ ਲਈ ਜਗ੍ਹਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਉਨ੍ਹਾਂ ਨੂੰ ਹਰ ਪੱਖੋਂ ਮਦਦ ਦੇਣ ਦਾ ਭਰੋਸਾ ਦਿੱਤਾ ਜੋ ਕਿ ਮੁਸਲਿਮ ਭਾਈਚਾਰੇ ਲਈ ਖੁਸ਼ੀ ਦੀ ਗੱਲ ਹੈ ਕਿਉਂਕਿ ਮੌਜੂਦਾ ਕੈਪਟਨ ਸਰਕਾਰ ਨੇ ਹਮੇਸ਼ਾ ਹਰ ਧਰਮ ਦਾ ਸਤਿਕਾਰ ਕੀਤਾ ਹੈ ਅਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਸਰਕਾਰ ਜਲਦ ਹੀ ਮੁਸਲਿਮ ਭਾਈਚਾਰੇ ਦੀ ਮੰਗ ਦਾ ਮਾਣ ਕਰਦਿਆਂ ਹੋਇਆਂ ਉਨ੍ਹਾਂ ਨੂੰ ਈਦਗਾਹ ਬਣਾਉਣ ਲਈ ਬਣਦੀ ਜਗ੍ਹਾ ਮੁਹੱਈਆ ਕਰਾਉਣਗੇ