ਇਨ੍ਹਾਂ ਭਾਰਤੀ ਨਸਲ ਦੇ ਕੁੱਤਿਆਂ ‘ਚ ਸੁੰਘ ਕੇ ਕੋਰੋਨਾ ਨੂੰ ਪਛਾਣਨ ਦੀ ਸਮਰੱਥਾ, 13 ਨਸਲਾਂ ‘ਤੇ ਚੱਲ ਰਹੀ ਰਿਸਰਚ

0
37

ਹਿਸਾਰ (TLT)  ਭਾਰਤੀ ਨਸਲਾਂ ਦੇ ਕੁੱਤੇ ਵਿਦੇਸ਼ੀ ਨਸਲਾਂ ਦੇ ਕੁੱਤਿਆਂ ਤੋਂ ਘੱਟ ਨਹੀਂ ਹਨ। ਦੱਖਣੀ ਭਾਰਤ ਵਿਚ ਪਾਇਆ ਜਾਣ ਵਾਲਾ ਚਿੱਪੀਪਰਾਈ ਨਸਲ ਦਾ ਕੁੱਤਾ ਕੋਰੋਨਾ ਵਾਇਰਸ ਨੂੰ ਸੁੰਘ ਕੇ ਪਤਾ ਲਗਾਉਣ ‘ਚ ਸਮਰੱਥ ਹੈ। ਜੇਕਰ ਦੇਸੀ ਨਸਲ ਦੇ ਕੁੱਤਿਆਂ ਨੂੰ ਟ੍ਰੇਨਿੰਗ ਦੇ ਕੇ ਬੜਾਵਾ ਦਿੱਤਾ ਜਾਵੇ ਤਾਂ ਇਹ ਫ਼ੌਜ, ਰੈਸਕਿਊ ਆਪ੍ਰੇਸ਼ਨ ਤੇ ਪੁਲਿਸ ਦੀ ਮਦਦ ਵਿਦੇਸ਼ੀ ਨਸਲ ਦੇ ਕੁੱਤਿਆਂ ਦੇ ਮੁਕਾਬਲੇ ਜ਼ਿਆਦ ਤੋਂ ਜ਼ਿਆਦਾ ਕਰ ਸਕਦੇ ਹਨ

ਹਾਲਾਂਕਿ ਪਿਛਲੇ ਕਈ ਸਾਲਾਂ ‘ਚ ਇਨ੍ਹਾਂ ‘ਤੇ ਜ਼ਿਆਦਾ ਧਿਆਨ ਨਹੀਂ ਦਿੱਤਾ ਗਿਆ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਝ ਸਮਾਂ ਪਹਿਲਾਂ ‘ਮਨ ਕੀ ਬਾਤ’ ਪ੍ਰੋਗਰਾਮ ‘ਚ ਦੇਸੀ ਨਸਲ ਦੇ ਕੁੱਤਿਆਂ ਵੱਲ ਦੇਸ਼ ਦਾ ਧਿਆਨ ਕੇਂਦ੍ਰਿਤ ਕੀਤਾ ਤਾਂ ਹੁਣ ਵਿਗਿਆਨੀਆੰ ਨੇ ਇਨ੍ਹਾਂ ਨਸਲਾਂ ‘ਤੇ ਵੀ ਰਿਸਰਚ ਸ਼ੁਰੂ ਕਰ ਦਿੱਤੀ ਹੈ। ਭਾਰਤੀ ਖੇਤੀ ਖੋਜ ਪ੍ਰੀਸ਼ਦ (ICAR) ਨੂੰ ਹਾਲ ਹੀ ‘ਚ ਸਰਕਾਰ ਨੇ 15 ਕਰੋੜ ਰੁਪਏ ਦਾ ਰਿਸਰਚ ਪ੍ਰੋਜੈਕਟ ਦਿੱਤਾ ਹੈ। ਇਸ ਪ੍ਰੋਜੈਕਟ ‘ਚ ਵਿਗਿਆਨੀ ਦੇਸੀ ਨਸਲ ਦੇ ਕੁੱਤਿਆਂ ਦੀਆਂ ਵਿਸ਼ੇਸ਼ਤਾਵਾਂ ਪਤਾ ਲਗਾਉਣ ਦਾ ਕੰਮ ਤਾਂ ਕਰਨਗੇ, ਨਾਲ ਹੀ ਇਨ੍ਹਾਂ ਨਸਲਾਂ ਦੀ ਰਜਿਸਟ੍ਰੇਸ਼ਨ ਵੀ ਕਰਵਾਉਣਗੇ।

ਆਈਸੀਏਆਰ ਨਵੀਂ ਦਿੱਲੀ ਦੇ ਪਸ਼ੂ ਵਿਗਿਆਨ ਵਿਭਾਗ ਦੇ ਡਿਪਟੀ ਡਾਇਰੈਕਟਰ ਜਨਰਲ ਡਾ. ਬਿਐੱਨ ਤ੍ਰਿਪਾਠੀ ਨੇ ਕਿਹਾ ਕਿ ਭਾਰਤ ਸਰਕਾਰ ਨੇ ਦੇਸੀ ਨਸਲ ਦੇ ਕੁੱਤਿਆਂ ਉੱਪਰ ਖੋਜ ਲਈ ਪ੍ਰੋਜੈਕਟ ਦਿੱਤਾ ਹੈ। ਸਾਡੇ ਵਿਗਿਆਨੀ 13 ਨਸਲਾਂ ਦੀ ਖਾਸੀਅਤ ਦਾ ਪਤਾ ਲਗਾ ਰਹੇ ਹਨ। ਜਲਦ ਹੀ ਦੇਸ਼ ਵਿਚ ਭਾਰਤੀ ਨਸਲ ਦੇ ਕੁੱਤਿਆਂ ਨੂੰ ਇਕ ਪਛਾਣ ਮਿਲੇਗੀ। ਫਿਰ ਇਨ੍ਹਾਂ ਦਾ ਪ੍ਰਯੋਗ ਸੁਰੱਖਿਆ ਸੰਸਥਾਵਾਂ ਵੱਲੋਂ ਵੀ ਕੀਤਾ ਜਾ ਸਕੇਗਾ।