ਭਾਰਤੀ ਹਾਕੀ ਟੀਮ ਦੀ ਜਿੱਤ ਤੇ ਸਮੂਹ ਹਾਕੀ ਜਗਤ ਨੂੰ ਵਧਾਈਆਂ- ਕਪੂਰ

0
32

ਜਲੰਧਰ 5 ਅਗਸਤ (ਰਮੇਸ਼ ਗਾਬਾ) ਟੋਕਿਓ ਉਲੰਪਿਕ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਨੇ ਕਾਂਸੇ ਦਾ ਤਮਗਾ ਜਿੱਤ ਕੇ 41 ਸਾਲਾਂ ਬਾਅਦ ਦੁਬਾਰਾ ਹਾਕੀ ਦੀ ਖੇਡ ਵਿੱਚ ਤਮਗਾ ਜਿੱਤਿਆ ਹੈ ਜੋ ਕਿ ਦੇਸ਼ ਦੇ ਸਮੂਹ ਹਾਕੀ ਜਗਤ ਲਈ ਖੁਸ਼ੀ ਵਾਲੀ ਗੱਲ ਹੈ। ਇਸ ਜਿੱਤ ਤੇ ਭਾਰਤੀ ਹਾਕੀ ਟੀਮ ਦੇ ਸਾਰੇ ਖਿਡਾਰੀਆਂ ਨੂੰ ਵਧਾਈਆਂ ਦਿੰਦੇ ਹੋਏ ਬਲਵੰਤ ਸਿੰਘ ਕਪੂਰ ਜੂਨੀਅੲ ਹਾਕੀ ਟੂਰਨਾਮੈਂਟ ਸੋਸਾਇਟੀ ਦੇ ਜਨਰਲ ਸਕੱਤਰ ਗੁਨਦੀਪ ਸਿੰਘ ਕਪੂਰ ਨੇ ਕਿਹਾ ਕਿ ਭਾਰਤੀ ਹਾਕੀ ਟੀਮ ਨੇ ਜੋ ਕਰ ਵਿਖਾਇਆ ਹੈ ਉਸ ਲਈ ਪਿਛਲੇ ਬਹੁਤ ਸਾਰੇ ਸਾਲਾਂ ਤੋਂ ਮਿਹਨਤ ਕੀਤੀ ਜਾ ਰਹੀ ਸੀ। ਇਸ ਜੇਤੂ ਭਾਰਤੀ ਹਾਕੀ ਟੀਮ ਵਿੱਚ 10 ਪੰਜਾਬੀ ਖਿਡਾਰੀ ਹੋਣਾ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਸਾਰੇ ਖਿਡਾਰੀ ਜੂਨੀਅਰ ਪੱਧਰ ਤੇ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ ਵਿੱਚ ਖੇਡ ਚੁੱਕੇ ਹਨ ਜਿਸ ਤੇ ਕਪੂਰ ਹਾਕੀ ਸੋਸਾਇਟੀ ਮਾਣ ਮਹਿਸੂਸ ਕਰਦੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਹਾਕੀ ਟੀਮ ਦੀ ਜਿੱਤ ਤੋਨ ਬਾਅਦ ਕਪੂਰ ਹਾਕੀ ਟੂਰਨਾਮੈਂਟ ਸੋਸਾਇਟੀ ਦੀ ਹੰਗਾਮੀ ਮੀਟਿੰਗ ਕੀਤੀ ਗਈ ਅਤੇ ਟੀਮ ਨੂੰ ਵਧਾਈ ਸੰਦੇਸ਼ ਭੇਜੇ ਗਏ। ਇਸ ਮੀਟਿੰਗ ਵਿੱਚ ਉਲੰਪੀਅਨ ਵਰਿੰਦਰ ਸਿੰਘ, ਉਲੰਪੀਅਨ ਸੰਜੀਵ ਕੁਮਾਰ, ਕਪੂਰ ਪਰਿਵਾਰ ਦੇ ਸਮੂਹ ਮੈਂਬਰ ਵਿਸੇਸ਼ ਤੌਰ ਤੇ ਹਾਜ਼ਰ ਸਨ।