ਵੇਰਕਾ ਵਿਚ ਨੌਜਵਾਨ ਦਾ ਕਤਲ

0
60

ਵੇਰਕਾ (TLT) ਅੰਮ੍ਰਿਤਸਰ ਦੇ ਥਾਣਾ ਵੇਰਕਾ ਖੇਤਰ ਵਿਚ ਨਜਾਇਜ਼ ਸਬੰਧਾਂ ਦੇ ਚਲਦਿਆਂ ਪ੍ਰੇਮਿਕਾ ਨੂੰ ਰਾਤ ਸਮੇਂ ਮਿਲਣ ਲਈ ਗਏ ਵੇਰਕਾ ਦੀ ਨਵੀਂ ਆਬਾਦੀ ਦੇ ਵਸਨੀਕ 35 ਸਾਲਾ ਨੌਜਵਾਨ ਜਗਤਾਰ ਸਿੰਘ ਜੱਗਾ ਦੀ ਲੜਕੀ ਦੇ ਪਰਿਵਾਰਕ ਮੈਂਬਰਾਂ ਵਲੋਂ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੇ ਜਾਣਕਾਰੀ ਮਿਲਣ ‘ਤੇ ਉਚ ਅਧਿਕਾਰੀਆਂ ਦੀ ਮੌਜੂਦਗੀ ਵਿਚ ਨੌਜਵਾਨ ਦੀ ਲਾਸ਼ ਲੜਕੀ ਦੇ ਘਰੋਂ ਬਰਾਮਦ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।