ਧੋਖਾਧੜੀ ਦੇ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਆਰ.ਬੀ.ਆਈ. ਨੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ

0
55

ਨਵੀਂ ਦਿੱਲੀ (TLT) ਭਾਰਤੀ ਰਿਜ਼ਰਵ ਬੈਂਕ ਦਾ ਕਹਿਣਾ ਹੈ ਕਿ ਧੋਖਾਧੜੀ ਦੇ ਕੁਝ ਮਾਮਲੇ ਸਾਹਮਣੇ ਆਏ ਹਨ ਜਿਸ ਵਿਚ ਕੁਝ ਤੱਤ ਧੋਖਾਧੜੀ ਨਾਲ ਆਰ.ਬੀ.ਆਈ. ਦੇ ਨਾਂਅ ਜਾਂ ਲੋਗੋ ਦੀ ਵਰਤੋਂ ਕਰ ਰਹੇ ਹਨ | ਪੁਰਾਣੇ ਨੋਟਾਂ ਅਤੇ ਸਿੱਕਿਆਂ ਦੀ ਖ਼ਰੀਦ ਅਤੇ ਵੇਚ ਨਾਲ ਜੁੜੇ ਲੈਣ – ਦੇਣ ਵਿਚ ਲੋਕਾਂ ਤੋਂ ਕਮਿਸ਼ਨ ਜਾਂ ਫਿਰ ਟੈਕਸ ਦੀ ਮੰਗ ਕੀਤੀ ਜਾ ਰਹੀ ਹੈ | ਆਰ.ਬੀ.ਆਈ. ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਕਿਸੇ ਵੀ ਸੰਸਥਾ, ਫ਼ਰਮ ਜਾਂ ਵਿਅਕਤੀ ਨੂੰ ਅਜਿਹਾ ਕਰਨ ਦਾ ਅਧਿਕਾਰ ਨਹੀਂ ਦਿੱਤਾ ਗਿਆ ਹੈ |