ਬੇਟੇ ਦੇ ਪਹਿਲੇ ਜਨਮ ਦਿਨ `ਤੇ 8 ਅਗਸਤ ਨੂੰ ਲਗਾਇਆ ਜਾਵੇਗਾ ਖੂਨਦਾਨ ਕੈਂਪ-ਸਾਗਰ

0
154

ਜਲੰਧਰ (TLT) ਸਤਿਗੁਰੂ ਰਵਿਦਾਸ ਮੰਦਰ ਕੈਂਟ ਰੋਡ ਗੜਾ ਜਲੰਧਰ ਵਿਚ 8 ਅਗਸਤ ਦਿਨ ਐਤਵਾਰ ਨੂੰ ਸਵੇਰੇ 10 ਤੋਂ 2 ਵਜੇ ਤੱਕ ਬਲੱਡ ਡੋਨੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਗੜਾ ਨਿਵਾਸੀ ਸਾਗਰ ਨੇ ਦਸਿਆ ਕਿ ਇਹ ਕੈਂਪ ਉਹ ਆਪਣੇ ਬੇਟੇ ਦਾਨਿਸ਼ ਦੇ ਪਹਿਲੇ ਜਨਮ ਦਿਨ ਤੇ ਲਗਾ ਰਹੇ ਹਨ ਅਤੇ ਇਹ ਕੈਂਪ ਹਰ ਸਾਲ ਲਗਾਇਆ ਜਾਵੇਗਾ। ਓਹਨਾ ਨੇ ਕਿਹਾ ਕਿ ਖੂਨ ਦਾਨ ਮਹਾ ਦਾਨ ਹੈ। ਜਿਸ ਨਾਲ ਕਿਸੇ ਵਿਅਕਤੀ ਨੂੰ ਜਿੰਦਗੀ ਦਿਤੀ ਜਾ ਸਕਦੀ ਹੈ। ਵੱਧ ਤੋਂ ਵੱਧ ਖੂਨ ਦਾਨ ਕਰਨਾ ਚਾਹੀਦਾ ਹੈ।