ਰਣਜੀਤ ਸਾਗਰ ਡੈਮ ‘ਚ ਡਿੱਗਿਆ ਹੈਲੀਕਾਪਟਰ

0
95

ਜੰਮੂ-ਕਸ਼ਮੀਰ (TLT) ਜੰਮੂ-ਕਸ਼ਮੀਰ ਦੇ ਕਠੂਆ ਵਿੱਚ ਹੈਲੀਕਾਪਟਰ ਕ੍ਰੈਸ਼ ਹੋ ਗਿਆ ਹੈ। ਇਹ ਹੈਲੀਕਾਪਟਰ ਕਠੂਆ ਦੇ ਰਣਜੀਤ ਸਾਗਰ ਡੈਮ ਵਿੱਚ ਡਿੱਗਿਆ ਹੈ। ਹਾਲਾਂਕਿ ਇਹ ਹੈਲੀਕਾਪਟਰ ਕਿਸ ਦਾ ਸੀ, ਇਸ ਵਿੱਚ ਕਿੰਨੇ ਲੋਕ ਸਵਾਰ ਸਨ, ਇਹ ਕਿੱਥੇ ਜਾ ਰਿਹਾ ਸੀ, ਇਸ ਬਾਰੇ ਅਜੇ ਜਾਣਕਾਰੀ ਨਹੀਂ ਮਿਲੀ। ਸਾਰੇ ਅਧਿਕਾਰੀ ਘਟਨਾ ਸਥਾਨ ਲਈ ਰਵਾਨਾ ਹੋ ਗਏ ਹਨ।

ਪੁਲਿਸ ਨੇ ਫਿਲਹਾਲ ਸਿਰਫ ਇਹ ਜਾਣਕਾਰੀ ਦਿੱਤੀ ਹੈ ਕਿ ਇੱਕ ਹੈਲੀਕਾਪਟਰ ਕਠੂਆ ਦੇ ਰਣਜੀਤ ਸਾਗਰ ਡੈਮ ਉੱਤੇ ਘੁੰਮ ਰਿਹਾ ਸੀ, ਇਹ ਹਾਦਸਾਗ੍ਰਸਤ ਹੋ ਗਿਆ।