ਰਾਣਾ ਗੁਰਮੀਤ ਸਿੰਘ ਸੋਢੀ ਨੇ ਕੀਤਾ ਸ਼ਹੀਦ ਊਧਮ ਸਿੰਘ ਬੁੱਤ ਦਾ ਉਦਘਾਟਨ

0
41

ਗੁਰੂ ਹਰਸਹਾਏ (TLT) ਕੈਬਨਿਟ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਆਪਣੇ ਹਲਕੇ ਗੁਰੂਹਰਸਾਏ ਦੇ ਸ਼ਹੀਦ ਊਧਮ ਸਿੰਘ ਕਾਲਜ ਮੋਹਨ ਕੇ ਹਿਠਾੜ ਵਿਖੇ ਸ਼ਹੀਦ ਊਧਮ ਸਿੰਘ ਦੇ ਆਦਮਕੱਦ ਲਗਾਏ ਬੁੱਤ ਦਾ ਉਦਘਾਟਨ ਕੀਤਾ ।ਇਸ ਮੌਕੇ ਇਕੱਤਰ ਲੋਕਾਂ ਨੂੰ ਸੰਬੋਧਨ ਕਰਦਿਆਂ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਦੇਸ਼ ਦੇ ਇਸ ਮਹਾਨ ਸ਼ਹੀਦ ਨੇ ਵੱਡੀ ਕੁਰਬਾਨੀ ਦਿੱਤੀ ਹੈ ਜਿਸ ਕਰ ਕੇ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੇ ਜਲ੍ਹਿਆਂਵਾਲੇ ਬਾਗ਼ ਦੇ ਸਾਕੇ ਦਾ ਬਦਲਾ ਇੱਕੀ ਸਾਲਾਂ ਬਾਅਦ ਲੰਡਨ ਵਿਖੇ ਜਾ ਕੇ ਸ਼ਹੀਦ ਊਧਮ ਸਿੰਘ ਨੇ ਲਿਆ ਸੀ ਅੱਜ ਸ਼ਹੀਦ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਵੱਲੋਂ ਸ਼ਹੀਦ ਊਧਮ ਸਿੰਘ ਬੁੱਤ ਦਾ ਉਦਘਾਟਨ ਕੀਤਾ ਗਿਆ ਹੈ ਅਤੇ ਜੋ ਸ਼ਹੀਦ ਨੂੰ ਸੱਚੀ ਸ਼ਰਧਾਂਜਲੀ ਹੈ ਇਸ ਮੌਕੇ ਡੇਰਾ ਬਾਬਾ ਰਾਮ ਥੰਮਣ ਦੇ ਗੱਦੀ ਨਸ਼ੀਨ ਬਾਬਾ ਰਮੇਸ਼ ਦਾਸ ਜੀ ਨੇ ਅਰਦਾਸ ਕੀਤੀ ਅਤੇ ਅਰਦਾਸ ਉਪਰੰਤ ਰਾਣਾ ਗੁਰਮੀਤ ਸੋਢੀ ਅਤੇ ਬਾਬਾ ਜੀ ਨੇ ਸ਼ਹੀਦ ਦੇ ਬੁੱਤ ਤੋਂ ਪਰਦਾ ਹਟਾਇਆ ਬੁੱਤ ਦੇ ਉਦਘਾਟਨ ਤੋਂ ਬਾਅਦ ਪ੍ਰੈੱਸ ਕਾਨਫਰੰਸ ਦੌਰਾਨ ਰਾਣਾ ਸੋਢੀ ਨੇ ਕਿਹਾ ਕਿ ਗੁਰੂ ਸਹਾਏ ਹਲਕੇ ਦਾ ਅਥਾਹ ਵਿਕਾਸ ਕਰਵਾਇਆ ਜਾ ਚੁੱਕਿਆ ਹੈ ਇਕ ਸਵਾਲ ਦੇ ਜਵਾਬ ਵਿੱਚ ਉਨਾ ਕਿਹਾ ਕਿ ਜੇ ਕਰ ਪੰਜਵੀਂ ਵਾਰ ਹਲਕੇ ਦੇ ਲੋਕ ਸਾਥ ਦੇਣਗੇ ਤਾਂ ਹੋ ਫਿਰ ਪਾਰੀ ਦਾ ਛੱਕਾ ਜ਼ਰੂਰ ਲਗਾਉਣਗੇ ।