ਸ਼ਰਾਬ ਤੇ ਲਾਹਣ ਸਮੇਤ 6 ਵਿਅਕਤੀ ਗਿ੍ਫ਼ਤਾਰ, ਤਿੰਨ ਫ਼ਰਾਰ

0
45

ਬਠਿੰਡਾ (TLT) ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਹਰਿਆਣਾ ਦੀ ਬਣੀ ਨਾਜਾਇਜ਼ ਸ਼ਰਾਬ ਅਤੇ ਭਾਰੀ ਮਾਤਰਾ ਲਾਹਣ ਸਮੇਤ 6 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ ਜਦੋਂ ਕਿ ਤਿੰਨ ਵਿਅਕਤੀ ਮੌਕੇ ਤੋਂ ਫ਼ਰਾਰ ਹੋਣ ਵਿਚ ਸਫ਼ਲ ਹੋ ਗਏ । ਪੁਲਿਸ ਨੇ ਇੰਨਾਂ ਕੋਲੋਂ 405 ਲੀਟਰ ਲਾਹਣ ਅਤੇ 38 ਪੇਟੀਆਂ ਹਰਿਆਣਾ ਮਾਰਕਾ ਸ਼ਰਾਬ ਬਰਾਮਦ ਕੀਤੀ ਹੈ। ਪ੍ਰਰਾਪਤ ਜਾਣਕਾਰੀ ਅਨੁਸਾਰ ਥਾਣਾ ਤਲਵੰਡੀ ਸਾਬੋ ਦੀ ਪੁਲਿਸ ਨੇ ਪਿੰਡ ਨੰਗਲਾ ਨੇੜੇ ਇਕ ਰਿਟਿਜ਼ ਕਾਰ ਨੰਬਰ ਐਚਆਰ 20 ਏਸੀ 1311 ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ‘ਚੋਂ 36 ਪੇਟੀਆਂ ਸ਼ਰਾਬ ਦੇਸੀ ਹਰਿਆਣਾ ਮਾਰਕਾ ਅਤੇ ਦੋ ਪੇਟੀਆਂ ਹਰਿਆਣਾ ਮਾਰਕਾ ਦੇਸੀ ਸ਼ਾਹ ਸ਼ਾਹ ਦੀਆਂ ਬਰਾਮਦ ਹੋਈਆਂ। ਪੁਲਿਸ ਨੇ ਕਥਿਤ ਦੋਸ਼ੀ ਕਾਰ ਦੇ ਚਾਲਕ ਪਰਮਜੀਤ ਸਿੰਘ ਪੁੱਤਰ ਬੱਬੂ ਸਿੰਘ ਬਾਸੀ ਨੇ ਲੇਲੇਵਾਲਾ ਨੂੰ ਮੌਕੇ ‘ਤੇ ਕਾਬੂ ਕਰ ਲਿਆ, ਜਦੋਂਕਿ ਗੁਰਦੇਵ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਗੁਰੂਸਰ, ਸਤਨਾਮ ਸਿੰਘ ਵਾਸੀ ਜਗਾਰਾਮ ਤੀਰਥ ਅਤੇ ਰਿੰਕੂ ਵਾਸੀ ਫਤਿਆਬਾਦ ਮੌਕੇ ਤੋਂ ਫ਼ਰਾਰ ਹੋਣ ਵਿਚ ਸਫ਼ਲ ਹੋ ਗਏ। ਕਥਿਤ ਦੋਸ਼ੀ ਸ਼ਰਾਬ ਨੂੰ ਹਰਿਆਣਾ ਤੋਂ ਸਮੱਗਲਿਗ ਕਰ ਕੇ ਪੰਜਾਬ ਲਿਆ ਰਹੇ ਸਨ। ਹਰਿਆਣਾ ਤੋਂ ਸਸਤੇ ਭਾਅ ਲਿਆਂਦੀ ਸ਼ਰਾਬ ਨੂੰ ਪੰਜਾਬ ਅੰਦਰ ਮਹਿੰਗੇ ਭਾਅ ਤੇ ਵੇਚਿਆ ਜਾਣਾ ਸੀ। ਇਸ ਤਰਾਂ੍ਹ ਥਾਣਾ ਨੇਹੀਆਂ ਵਾਲਾ ਦੀ ਪੁਲਿਸ ਨੇ ਦੋ ਵਿਅਕਤੀਆਂ ਨੂੰ 35 ਲੀਟਰ ਲਾਹਨ ਸਮੇਤ ਗਿ੍ਫ਼ਤਾਰ ਕੀਤਾ ਹੈ। ਏਐਸਆਈ ਗੁਰਦਿੱਤ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਪਿੰਡ ਹਰਰਾਏਪੁਰ ਵਿਚ ਛਾਪੇਮਾਰੀ ਕਰਕੇ ਭੂਰਾ ਸਿੰਘ ਪੁੱਤਰ ਰਣਜੀਤ ਸਿੰਘ ਅਤੇ ਪਰਮਜੀਤ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਬਠਿੰਡਾ ਨੂੰ 35 ਲੀਟਰ ਲਾਹਣ ਸਮੇਤ ਕਾਬੂ ਕੀਤਾ ਹੈ। ਇਕ ਹੋਰ ਮਾਮਲੇ ਵਿਚ ਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਨੇ ਦੋ ਵਿਅਕਤੀਆਂ ਤੋਂ 230 ਲੀਟਰ ਲਾਹਣ ਬਰਾਮਦ ਕੀਤਾ ਹੈ