ਹਲਕਾ ਬਲੂਆਣਾ ਵਿਖੇ ਸਵੈ-ਰੋਜਗਾਰ ਦਾ ਕਾਰੋਬਾਰ ਕਰਨ ਵਾਲੇ 102 ਨੌਜਵਾਨਾਂ ਨੂੰ ਵੰਡੀਆਂ ਟੂਲ ਕਿੱਟਾਂ

0
49

ਜ਼ਿਲੇ ਦੇ ਨੌਜਵਾਨਾਂ ਨੂੰ ਸਵੈ ਰੁਜ਼ਗਾਰ ਚਲਾਉਣ ਲਈ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲੇ

ਬਲੂਆਣਾ, ਫਾਜ਼ਿਲਕਾ (TLT) ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਸਵੈ ਰੁਜ਼ਗਾਰ ਦੇ ਕਾਬਲ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਇਸੇ ਤਹਿਤ ਬਲੂਆਣਾ ਦੇ ਵਿਧਾਇਕ ਸ੍ਰੀ ਨਥੂ ਰਾਮ ਦੇ ਦਿਸ਼ਾ-ਨਿਰਦੇਸ਼ਾ `ਤੇ ਬਲੂਆਣਾ ਹਲਕੇ ਦੇ ਵੱਖ-ਵੱਖ ਸਵੈ ਰੋਜਗਾਰ ਦਾ ਕਾਰੋਬਾਰ ਕਰਨ ਵਾਲੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ ਵੱਲੋਂ ਸਿਖਲਾਈ ਪ੍ਰਾਪਤ 102 ਨੌਜਵਾਨਾਂ ਨੂੰ ਟੂਲ ਕਿੱਟਾਂ ਦੀ ਵੰਡ ਕੀਤੀ ਗਈ। ਟੂਲ ਕਿੱਟਾਂ ਦੀ ਵੰਡ ਦਾ ਸਮਾਗਮ ਕਮਿਉਨਿਟੀ ਹਾਲ ਬਲੂਆਣਾ ਵਿਖੇ ਆਯੋਜਿਤ ਕੀਤਾ ਗਿਆ।
ਟੂਲ ਕਿੱਟਾ ਦੀ ਵੰਡ ਮੌਕੇ ਜ਼ਿਲਾ ਭਲਾਈ ਅਫ਼ਸਰ ਸ: ਬਰਿੰਦਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੀ ਵਿਸੇਸ਼ ਤਰਜੀਹ ਹੈ ਕਿ ਸੂਬੇ ਵਿੱਚੋਂ ਬੇਰੁਜ਼ਗਾਰੀ ਖ਼ਤਮ ਕੀਤੀ ਜਾਵੇ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਏ ਜਾਣ।ਉਨ੍ਹਾਂ ਕਿਹਾ ਕਿ ਨੌਜਵਾਨਾ ਨੂੰ ਰੋਜ਼ਗਾਰ ਦੇ ਨਾਲ-ਨਾਲ ਸਵੈ-ਰੋਜਗਾਰ ਦੇ ਉਪਰਾਲੇ ਵੀ ਮੁਹੱਈਆ ਕਰਵਾਏ ਜਾ ਰਹੇ ਹਨ।
ਇਸ ਮੌਕੇ ਤਹਿਸੀਲ ਭਲਾਈ ਅਫਸਰ ਸ੍ਰੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਨੌਜਵਾਨਾਂ ਨੂੰ 54 ਪੈਂਚਰ ਕਿੱਟਾਂ, 27 ਸਿਲਾਈ ਅਤੇ ਟੇਲਰਿੰਗ ਕਿੱਟਾਂ, 13 ਇਲੈਕਟ੍ਰਿਸ਼ਨ ਕਿੱਟਾਂ, 6 ਪਲੰਬਰ ਕਿੱਟਾਂ ਅਤੇ 2 ਏਸੀ ਫਿਟਿੰਗ ਰੈਫਰਿਜ਼ਰੇਟਰ ਕਿੱਟਾਂ ਵੰਡੀਆਂ ਗਈਆਂ ਹਨ।ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਮੁਤਾਬਕ ਜ਼ਿਲੇ੍ਹ ਦੀਆਂ ਸਮੂਹ ਤਹਿਸੀਲਾਂ ਵਿਖੇ ਪ੍ਰੋਗਰਾਮ ਆਯੋਜਿਤ ਕਰਕੇ ਟੂਲ ਕਿੱਟਾ ਦੀ ਵੰਡ ਕੀਤੀ ਜਾ ਰਹੀ ਹੈ।
ਇਸ ਮੌਕੇ ਵਿਧਾਇਕ ਬਲੂਆਣਾ ਦੇ ਪੀ.ਏ. ਸ੍ਰੀ ਰਾਜੂ, , ਜ਼ਿਲ੍ਹਾ ਪ੍ਰੀਸ਼ਦ ਅਤੇ ਚੇਅਰਮੈਨ ਬਲਾਕ ਪ੍ਰਧਾਨ ਮਨਫੂਲ ਕੰਬੋਜ਼, ਚੇਅਰਮੈਨ ਬਲਾਕ ਸੰਮਤੀ ਅਬਹਰ ਅਨਿਰੁੱਧ, ਡਾ. ਧਾਨੂ ਰਾਮ ਪਤਰੇਵਾਲਾ, ਨਰਸਿੰਗ ਰਾਮ ਪ੍ਰਧਾਨ ਅਤੇ ਨਿਟਕੋਨ ਤੋਂ ਕਵਿਤਾ ਆਦਿ ਹਾਜ਼ਰ ਸਨ।