ਜ਼ਿਲ੍ਹੇ ’ਚ 31 ਅਗਸਤ ਤੱਕ ਕਰਵਾਏ ਜਾ ਸਕਦੇ ਰੋਜ਼ਗਾਰ ਰਜਿਸਟਰੇਸ਼ਨ ਕਾਰਡ ਰਿਨਿਊ- ਡਿਪਟੀ ਡਾਇਰੈਕਟਰ

0
78

ਜਲੰਧਰ (ਰਮੇਸ਼ ਗਾਬਾ) ਡਿਪਟੀ ਡਾਇਰੈਕਟਰ, ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਜਲੰਧਰ ਸ੍ਰੀ ਜਸਵੰਤ ਰਾਏ ਨੇ ਦੱਸਿਆ ਕਿ ਡਾਇਰੈਕਟਰ ਰੋਜ਼ਗਾਰ ਉਤਪਤੀ,ਹੁਨਰ ਵਿਕਾਸ ਤੇ ਸਿਖਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੋਵਿਡ-19 ਕਰਕੇ ਜੋ ਪ੍ਰਾਰਥੀ 23 ਮਾਰਚ 2020 ਤੋਂ ਸੂਬੇ ਵਿੱਚ ਕਰਫਿਊ ਲੱਗਣ ਕਰਕੇ ਅਤੇ ਦਫ਼ਤਰ ਵਿਖੇ ਪਬਲਿਕ ਡੀਲੰਗ ਬੰਦ ਹੋਣ ਕਾਰਨ ਆਪਣਾ ਰੋਜ਼ਗਾਰ ਰਜਿਸਟਰੇਸ਼ਨ ਕਾਰਡ ਰੀਨਿਊ ਨਹੀਂ ਕਰਵਾ ਸਕੇ ਸਨ,ਅਜਿਹੇ ਪ੍ਰਾਰਥੀ ਹੁਣ ਦਫ਼ਤਰ ਵਿੱਚ ਮੁੜ ਤੋਂ ਪਬਲਿਕ ਡੀਲੰਗ ਸ਼ੁਰੂ ਹੋਣ ਕਾਰਨ ਦਫ਼ਤਰ ਵਿਖੇ ਆ ਕੇ 31 ਅਗਸਤ 2021 ਤੱਕ ਆਪਣਾ ਕਾਰਡ ਰੀਨਿਊ ਕਰਵਾ ਸਕਦੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਜੋ ਪ੍ਰਾਰਥੀ 1 ਫਰਵਰੀ 2020 ਤੋਂ ਲੈ ਕੇ ਹੁਣ ਤੱਕ ਆਪਣਾ ਕਾਰਡ ਰੀਨਿਊ ਨਹੀਂ ਕਰਵਾ ਸਕੇ ਉਹ ਪ੍ਰਾਰਥੀ ਆਪਣਾ ਕਾਰਡ ਰਿਨੀਊ ਕਰਵਾਉਣ ਦੇ ਯੋਗ ਹੋਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਹਿਤਾਂ ’ਤੇ ਰੋਜ਼ਗਾਰ ਵਿਭਾਗ ਵਲੋਂ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਹਮੇਸ਼ਾ ਹੀ ਯੋਗ ਉਪਰਾਲੇ ਕੀਤੇ ਜਾਂਦੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਰੋਜ਼ਗਾਰ ਵਿਭਾਗ ਵਲੋਂ ਨੌਜਵਾਨ ਲੜਕੇ ਤੇ ਲੜਕੀਆਂ ਨੂੰ ਉਨਾਂ ਦੀ ਯੋਗਤਾ ਅਨੁਸਾਰ ਰੋਜ਼ਗਾਰ ਹਾਸਿਲ ਕਰਨ ਵਿੱਚ ਸਹਾਇਤਾ ਮੁਹੱਈਆ ਕਰਵਾਉਣ ਲਈ ਇਕ ਕੜੀ ਵਜੋਂ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਉਨ੍ਹਾਂ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਪਾਸ ਵੱਧ ਤੋਂ ਵੱਧ ਰਜਿਸਟਰੇਸ਼ਨ ਨੂੰ ਯਕੀਨੀ ਬਣਾਉਣ ਤਾਂ ਜੋ ਉਨਾਂ ਨੂੰ ਰੋਜ਼ਗਾਰ ਦੇ ਵੱਖ-ਵੱਖ ਮੌਕਿਆਂ ਸਬੰਧੀ ਸਮੇਂ ਸਿਰ ਜਾਣੂੰ ਕਰਵਾਇਆ ਜਾ ਸਕੇ।