46ਵੇਂ ਵਿਸ਼ਵ ਹੁਨਰ ਮੁਕਾਬਲਿਆਂ ਦੇ ਪਹਿਲੇ ਪੜਾਅ ਦੀ ਸ਼ੁਰੂਆਤ

0
40

ਫਗਵਾੜਾ (TLT) ਜ਼ਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਦੀ ਅਗਵਾਈ ਹੇਠ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ 46ਵੇਂ ਵਿਸ਼ਵ ਹੁਨਰ ਮੁਕਾਬਲਿਆਂ ਦੇ ਪਹਿਲੇ ਪੜਾਅ ਦੇ ਜਿਲਾ੍ਹ ਪੱਧਰੀ ਮੁਕਾਬਲੇ ਐਲ.ਪੀ.ਯੂ. ਯਨੀਵਰਸਿਟੀ ਫਗਵਾੜਾ ਵਿਖੇ ਸ਼ੁਰੂ ਹੋਏ।
ਐਸ.ਪੀ.ਆਂਗਰਾ ਵਧੀਕ ਡਿਪਟੀ ਕਮਿਸ਼ਨਰ, ਵਿਕਾਸ ਤੇ ਜਿਲ੍ਹਾ ਰੋਜ਼ਗਾਰ ਬਿਊਰੋ ਦੀ ਮੁਖੀ ਨੀਲਮ ਮਹੇ ਵਲੋਂ  ਇਨ੍ਹਾਂ ਮੁਕਾਬਲਿਆ ਦਾ ਜਾਇਜ਼ਾ ਲਿਆ ਗਿਆ । ਯੂਨਿਵਸਿਟੀ ਵਿਖੇ ਵੱਖ-ਵੱਖ ਸਕਿਲ ਟਰੇਡਜ਼ ਦੇ ਮੁਕਾਬਲੇ ਕਰਵਾਏ ਗਏ। ਉਨ੍ਹਾਂ ਮੁਕਾਬਲਿਆਂ ਵਿਚ ਸ਼ਾਮਿਲ ਹੋਣ ਵਾਲੇ ਉਮੀਦਵਾਰਾਂ ਨੂੰ  ਸ਼ੁੱਭ ਕਾਮਨਾਵਾਂ ਦਿਤੀਆਂ । ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਜਿਲਾ ਮਿਸ਼ਨ ਮੈਨੇਜਰ ਰਾਜੇਸ਼ ਬਾਹਰੀ ਨੇ ਦੱਸਿਆ ਕਿ ਦੋ ਦਿਨ ਚੱਲਣ ਵਾਲੇ ਇਨ੍ਹਾਂ ਮੁਕਾਬਲਿਆਂ ਵਿਚ ਕੁਲ 6 ਪੜਾਅ ਰੱਖੇ ਗਏ ਹਨ। ਹਰੇਕ ਪੜਾਅ ਵਿਚੋਂ ਪਹਿਲੇ ਅਤੇ ਦੂਜੇ ਦਰਜੇ ਤੇ ਆਉਣ ਵਾਲੇ ਉਮੀਦਵਾਰ ਰਾਜ ਪੱਧਰ ਦੇ ਮੁਕਾਬਲੇ ਵਿਚ ਭਾਗ ਲੈਣਗੇ।  ਇਸ ਮੌਕੇ ਸੋਰਬ ਲਖਣਪਾਲ, ਪਿ੍ਰਆਂਛੁਲ ਸ਼ਰਮਾ (ਮੈਨਜਰ ਸ਼ੋਸ਼ਲ ਮੋਬਾਇਜੇਸ਼ਨ), ਰਾਜਬੀਰ ਸਿੰਘ (ਮੈਨੇਜਰ ਟਰੇਨਿੰਗ ਐਡ ਪਲੇਸਮੈਂਟ) ਨੇ ਇਨਾਂ ਮੁਕਾਬਲਿਆ ਦਾ ਨਿਰੀਖਣ ਕੀਤਾ।