ਖੇਤੀਬਾੜੀ ਵਿਭਾਗ ਨੇ ਪਾਜੀਆਂ ਵਿਖੇ ਮਨਾਇਆ ਖੇਤ ਦਿਵਸ

0
31

 

ਕਪੂਰਥਲਾ (TLT) ਕੁਦਰਤੀ ਸਰੋਤ ਪਾਣੀ ਨੂੰ ਬਚਾਉਣ ਲਈ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਪ੍ਰੇਰਿਤ ਕਰਨ ਲਈ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਕਪੂਰਥਲਾ ਵਲੋਂ ਪਿੰਡ ਪਾਜੀਆਂ ਵਿਖੇ ਖੇਤ ਦਿਵਸ ਮਨਾਇਆ ਗਿਆ।  ਮੁੱਖ ਖੇਤੀਬਾੜੀ ਅਫਸਰ ਕਪੂਰਥਲਾ ਡਾ. ਸੁਸੀਲ ਕੁਮਾਰ ਦੀ ਅਗਵਾਈ ਹੇਠ ਡਾ. ਹਰਕਮਲਪਿ੍ਤਪਾਲ ਸਿੰਘ ਭਰੋਤ ਬਲਾਕ ਖੇਤੀਬਾੜੀ ਅਫਸਰ, ਕਪੂਰਥਲਾ ਦੀ ਅਗਵਾਈ ਹੇਠ ਪਿੰਡ ਪਾਜੀਆਂ ਵਿੱਚ ਸਫਲ ਕਿਸਾਨ ਸ੍ਰੀ ਜਗਦੀਸ਼ ਸਿੰਘ ਦੇ ਖੇਤਾਂ ਦਾ ਦੌਰਾ ਕਰਕੇ ਕਿਸਾਨਾਂ ਨੂੰ ਸਿੱਧੀ ਬਿਜਾਈ ਦੇ ਲਾਭਾਂ ਬਾਰੇ ਦੱਸਿਆ ਗਿਆ।   ਸ. ਭਰੋਤ ਵੱਲੋਂ ਕਿਸਾਨਾਂ ਨੂੰ ਤਰ ਵੱਤਰ ਤਕਨੀਕ ਰਾਹੀਂ ਖੇਤਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਜ਼ੋਰ ਦਿੰਦਿਆਂ ਕਿਹਾ ਕਿ ਇਸ ਵਿਧੀ ਨਾਲ ਜਿੱਥੇ ਪਾਣੀ ਅਤੇ ਲੇਬਰ ਦੀ  ਬੱਚਤ ਹੁੰਦੀ ਹੈ, ਉੱਥੇ ਧਰਤੀ ਹੇਠਲੇ ਪਾਣੀ ਨੂੰ ਰਿਚਾਰਜ ਕਰਨ ਵਿੱਚ ਵੀ ਸਹਾਇਤਾ ਮਿਲਦੀ ਹੈ।   ਕਿਸਾਨ ਜਗਦੀਸ ਸਿੰਘ ਨੇ ਤਜਰਬਾ ਸਾਂਝਾ ਕਰਦੇ ਹੋਏ ਦੱਸਿਆ ਕਿ ਉਸ ਵੱਲੋਂ ਪਿਛਲੇ ਸਾਲ ਵੀ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਸੀ, ਜਿਸ ਨਾਲ ਖਰਚਾ ਵੀ ਘੱਟ ਹੋਇਆ ਅਤੇ ਝਾੜ ਵੀ ਵਧੀਆ ਨਿਕਲਿਆ। ਇਸ ਸਾਲ ਵੀ ਸਫਲ ਕਿਸਾਨ ਵੱਲੋਂ 22 ਏਕੜ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਹੈ।   ਇਸ ਸਮੇਂ ਨੰਬਰਦਾਰ ਗੁਰਦਿਆਲ ਸਿੰਘ, ਸ. ਸੁਰਿੰਦਰ ਸਿੰਘ, ਸ. ਕਰਨੈਲ ਸਿੰਘ, ਸ. ਅਮਰਜੀਤ ਸਿੰਘ ਅਤੇ ਹੋਰ ਅਗਾਂਹ