ਕਿਰਪਾਨ ਦਿਖਾ ਕੇ ਰਾਹਗੀਰ ਕੋਲੋਂ ਲੁੱਟੀ ਨਕਦੀ ਤੇ ਮੋਬਾਈਲ, ਨਾਕਾਬੰਦੀ ਦੌਰਾਨ ਇਕ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ

0
46

ਲੁਧਿਆਣਾ (TLT) ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋਏ ਦੋ ਨੌਜਵਾਨਾਂ ਨੇ ਕਿਰਪਾਨ ਦਿਖਾ ਕੇ ਰਾਹਗੀਰ ਕੋਲੋਂ 15 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ। ਇਸ ਮਾਮਲੇ ‘ਚ ਥਾਣਾ ਡਵੀਜ਼ਨ ਨੰਬਰ ਛੇ ਦੀ ਪੁਲਿਸ ਨੇ ਗੁਰਪਾਲ ਨਗਰ ਦੇ ਵਾਸੀ ਸਤਿੰਦਰ ਦੇ ਬਿਆਨਾਂ ਉਪਰ ਫਤਿਹ ਸਿੰਘ ਨਗਰ ਦੇ ਵਾਸੀ ਆਸ਼ੀਸ਼ ਕੁਮਾਰ ਤੇ ਰਣਜੀਤ ਸਿੰਘ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।

ਥਾਣਾ ਡਵੀਜ਼ਨ ਨੰਬਰ ਛੇ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਸਤਿੰਦਰ ਨੇ ਦਸਿਆ ਕਿ ਉਹ ਸ਼ਾਮ ਵੇਲੇ ਪੈਦਲ ਹੀ ਘਰ ਵੱਲ ਜਾ ਰਿਹਾ ਸੀ ਜਿਵੇਂ ਹੀ ਉਹ ਗੁਰਪਾਲ ਨਗਰ ਚੌਕ ‘ਚ ਪਹੁੰਚਿਆ ਤਾਂ ਡੀਲੈਕਸ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਦੋ ਨੌਜਵਾਨਾਂ ਨੇ ਉਸ ਨੂੰ ਰੋਕ ਲਿਆ। ਨੌਜਵਾਨਾਂ ਨੇ ਤਲਵਾਰ ਨਾਲ ਵਾਰ ਕਰਨ ਦਾ ਡਰ ਦਿਖਾ ਕੇ ਸਤਿੰਦਰ ਕੋਲੋਂ 15 ਹਜ਼ਾਰ ਰੁਪਏ ਦੀ ਨਕਦੀ ਤੇ ਮੋਬਾਈਲ ਫੋਨ ਲੁੱਟ ਲਿਆ। ਮਾਮਲੇ ‘ਚ ਸਤਿੰਦਰ ਦੇ ਬਿਆਨਾਂ ਉੱਪਰ ਮੁਕੱਦਮਾ ਦਰਜ ਕਰ ਕੇ ਪੁਲਿਸ ਨੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕੀਤੀ ਤਾਂ ਨਾਕਾਬੰਦੀ ਦੇ ਦੌਰਾਨ ਫ਼ਤਿਹ ਸਿੰਘ ਨਗਰ ਦੇ ਵਾਸੀ ਮੁਲਜ਼ਮ ਅਸ਼ੀਸ਼ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਥਾਣਾ ਡਵੀਜ਼ਨ ਨੰਬਰ ਛੇ ਦੀ ਪੁਲਿਸ ਮੁਤਾਬਕ ਮੁਲਜ਼ਮ ਰਣਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਨਾ ਅਜੇ ਬਾਕੀ ਹੈ। ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੇ ਕਬਜ਼ੇ ‘ਚੋਂ ਵਾਰਦਾਤ ‘ਚ ਵਰਤੀ ਗਈ ਤਲਵਾਰ ਤੇ ਇਕ ਮੋਬਾਈਲ ਫੋਨ ਬਰਾਮਦ ਕਰ ਲਿਆ ਹੈ।