ਨਕਦੀ ਤੇ ਸੋਨੇ ਦੇ ਗਹਿਣਿਆਂ ‘ਤੇ ਹੱਥ ਸਾਫ ਕਰ ਕੇ ਨੂੰਹ ਫ਼ਰਾਰ

0
72

ਲੁਧਿਆਣਾ (TLT) ਸੋਨੇ ਦੇ ਗਹਿਣੇ ਅਤੇ ਨਕਦੀ ‘ਤੇ ਹੱਥ ਸਾਫ ਕਰ ਕੇ ਨੂੰਹ ਗੁਆਂਢੀ ਨਾਲ ਫ਼ਰਾਰ ਹੋ ਗਈ। ਇਸ ਮਾਮਲੇ ‘ਚ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਗਲੀ ਨੰਬਰ 7 ਗੋਬਿੰਦ ਨਗਰ ਸ਼ਿਮਲਾਪੁਰੀ ਦੇ ਰਹਿਣ ਵਾਲੇ ਕਮਲ ਕ੍ਰਿਸ਼ਨ ਦੇ ਬਿਆਨਾਂ ਉੱਪਰ ਉਸ ਦੀ ਨੂੰਹ ਜੋਤੀ ਸ਼ਰਮਾ ਖਿਲਾਫ਼ ਚੋਰੀ ਦਾ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਨੂੰ ਜਾਣਕਾਰੀ ਦਿੰਦਿਆਂ ਕਮਲ ਕ੍ਰਿਸ਼ਨ ਨੇ ਦੱਸਿਆ ਕਿ ਸ਼ਾਮ ਪੰਜ ਵਜੇ ਦੇ ਕਰੀਬ ਉਸਦੀ ਨੂੰਹ ਘਰ ਚੋਂ 55 ਹਜ਼ਾਰ ਰੁਪਏ ਦੀ ਨਕਦੀ, ਇਕ ਸੋਨੇ ਦੀ ਮੁੰਦਰੀ ਤੇ ਇਕ ਸੋਨੇ ਦਾ ਸੈੱਟ ਲੈ ਕੇ ਫ਼ਰਾਰ ਹੋ ਗਈ। ਅਲਮਾਰੀਆਂ ਖੁੱਲ੍ਹੀਆਂ ਦੇਖ ਜਦ ਕਮਲ ਕ੍ਰਿਸ਼ਨ ਨੇ ਆਪਣੇ ਜ਼ਰੀਏ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਨ੍ਹਾਂ ਦੀ ਨੂੰਹ ਸੋਨਾ ਤੇ ਨਕਦੀ ਲੈ ਕੇ ਗੁਆਂਢ ‘ਚ ਰਹਿਣ ਵਾਲੇ ਇਕ ਨੌਜਵਾਨ ਨਾਲ ਚਲੀ ਗਈ ਹੈ। ਇਸ ਮਾਮਲੇ ‘ਚ ਥਾਣਾ ਸ਼ਿਮਲਾਪੁਰੀ ਦੇ ਏਐੱਸਆਈ ਬਲਵੀਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਕਮਲ ਕ੍ਰਿਸ਼ਨ ਦੇ ਬਿਆਨਾਂ ਉਪਰ ਜੋਤੀ ਸ਼ਰਮਾ ਖਿਲਾਫ਼ ਚੋਰੀ ਦਾ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ