ਘਰ-ਘਰ ਰੋਜ਼ਗਾਰ ਸਕੀਮ ਤਹਿਤ ਬਲਜੀਤ ਕੌਰ ਦੀ ਚੋਣ

0
49

ਕਪੂਰਥਲਾ (TLT) ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀਂ ਘਰ ਘਰ ਰੋਜ਼ਗਾਰ ਸਕੀਮ ਤਹਿਤ ਬਲਜੀਤ ਕੌਰ ਪਿੰਡ ਮੋਠਾਂਵਾਲਾ, ਜਿਲ੍ਹਾ ਕਪੂਰਥਲਾ ਦੀ ਰਹਿਣ ਵਾਲੀ ਕਾਫੀ ਲੰਮੇ ਸਮੇਂ ਤੋਂ ਬੇਰੁਜ਼ਗਾਰ ਚੱਲ ਰਹੀ ਲੜਕੀ ਨੂੰ ਰੋਜ਼ਗਾਰ ਪ੍ਰਾਪਤ ਹੋਣ ਉਪਰੰਤ ਪੰਜਾਬ ਸਰਕਾਰ ਦਾ ਤਹਿ ਦਿਲੋ ਧੰਨਵਾਦ ਕੀਤਾ ਗਿਆ। ਉਨਾਂ ਦੱਸਿਆ ਕਿ ਉਸ ਵਲੋ ਆਪਣੀ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਦਫਤਰ ਵਿਖੇ ਯੋਗਤਾ ਅਨੁਸਾਰ ਸਾਰੇ www.pgrkam.com ਦੀ ਵੈੱਬਸਾਈਟ ਦੇ ਆਪਣਾ ਨਾਮ ਦਰਜ਼ ਕਰਵਾਇਆ।
ਉਨਾਂ ਦੱਸਿਆ ਕਿ ਉਸਨੂੰ 2 ਕੰਪੀਆਂ ਵਲੋ ਇੰਟਰਵਿਊ ਦੇਣ ਦੀ ਪੇਸ਼ਕਸ ਦਿੱਤੀ ਗਈ। ਉਨਾਂ ਵਲੋ ਪੁਖਰਾਜ ਕੰਪਨੀ ਵਿਖੇ ਬਤੌਰ ਟ੍ਰੇਨੀ ਸਲੈਕਸ਼ਨ ਹੋਈ ਅਤੇ 15000 ਰੁਪਏ ਪ੍ਰਤੀ ਮਹੀਨਾਂ ਤਨਖਾਹ ਦੇਣ ਦੀ ਪੇਸ਼ਕਸ ਦਿੱਤੀ ਗਈ।ਉਨਾਂ ਆਖੀਰ ਵਿਚ ਸਭ ਨੂੰ ਅਪੀਲ ਕਰਦਿਆ ਕਿਹਾ ਕਿ ਜੋ ਨੋਜਵਾਨ ਰੋਜਗਾਰ ਲੈਣ ਦੇ ਚਾਹਵਾਨ ਹਨ ਉਹ ਆਪਣਾ ਨਾਮ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਕਪੂਰਥਲਾ ਵਿਖੇ ਜਰੂਰ ਦਰਜ ਕਰਵਾਉਣ ਅਤੇ ਨੋਕਰੀਆਂ ਪ੍ਰਾਪਤ ਕਰਨ।