ਸਿੱਧੂ ਦੇ ਤਾਜਪੋਸ਼ੀ ਸਮਾਗਮ ਲਈ ਜਾ ਰਹੀ ਬੱਸ ਨਾਲ ਵਾਪਰਿਆ ਹਾਦਸਾ, ਦਰਜਨਾਂ ਸਵਾਰੀਆਂ ਜ਼ਖ਼ਮੀ

0
52

ਮੋਗਾ (TLT) ਮੋਗਾ ਦੇ ਪਿੰਡ ਲੁਹਾਰਾ ਕੋਲ 2 ਬੱਸਾਂ ਆਪਸ ਵਿਚ ਟਕਰਾ ਗਈਆਂ। ਜਿਸ ਵਿਚ ਦਰਜਨਾਂ ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਮੋਗਾ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਸਮਾਗਮ ਲਈ ਜਾ ਰਹੀ ਇਕ ਬੱਸ ਪੰਜਾਬ ਰੋਡਵੇਜ਼ ਮੋਗਾ ਨਾਲ ਟਕਰਾ ਗਈ। ਚਸ਼ਮਦੀਦ ਗਵਾਹਾਂ ਮੁਤਾਬਿਕ ਸਮਾਗਮ ਲਈ ਜਾ ਰਹੀ ਬੱਸ ਤੇਜ਼ ਰਫ਼ਤਾਰ ਨਾਲ ਓਵਰਟੇਕ ਕਰ ਰਹੀ ਸੀ।