ਘਰ ‘ਚ ਡੇਰਾ ਚਲਾ ਰਹੇ ਸੰਚਾਲਕ ਦਾ ਕਤਲ

0
59

ਡੇਹਲੋਂ (ਲੁਧਿਆਣਾ) (TLT) ਬੀਤੀ ਰਾਤ ਕਸਬਾ ਡੇਹਲੋਂ ਤੋਂ ਨੰਗਲ ਸੜਕ ਸਥਿਤ ਇਕ ਘਰ ਅੰਦਰ ਡੇਰਾ ਚਲਾ ਰਹੇ ਬਾਬੇ ਦਾ ਸਿਰ ‘ਚ ਸੱਟ ਮਾਰਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਹਿਚਾਣ ਬਾਬਾ ਜੰਗ ਸਿੰਘ ਪੁੱਤਰ ਦਲਜੀਤ ਸਿੰਘ (ਉਮਰ ਕਰੀਬ 60 ਸਾਲ) ਵਜੋਂ ਹੋਈ ਹੈ। ਕਤਲ ਦੀ ਸੂਚਨਾ ਮਿਲਦਿਆਂ ਹੀ ਥਾਣਾ ਡੇਹਲੋਂ ਮੁਖੀ ਇੰਸਪੈਕਟਰ ਸੁਖਦੇਵ ਸਿੰਘ ਬਰਾੜ, ਏ.ਡੀ.ਸੀ.ਪੀ ਜਸਕਰਨਜੀਤ ਸਿੰਘ ਤੇਜਾ, ਏ.ਸੀ.ਪੀ ਕ੍ਰਾਈਮ ਮਨਦੀਪ ਸ਼ਰਮਾ ਸਮੇਤ ਸੀਨੀਅਰ ਪੁਲਿਸ ਅਧਿਕਾਰੀ ਤਫ਼ਤੀਸ਼ ਲਈ ਪੁੱਜੇ ‘ਤੇ ਪੁੱਜੇ ਤੇ ਕਾਤਲਾਂ ਨੂੰ ਫੜਨ ਲਈ ਛਾਪੇਮਾਰੀ ਜਾਰੀ ਹੈ।