ਪੰਜਾਬੀ ਪਹਿਲਵਾਨ ਨੇ ਜਿੱਤਿਆ ਵਿਸ਼ਵ ਚੈਂਪੀਅਨਸ਼ਿਪ ਵਿਚ ਤਗਮਾ

0
24

ਪਟਿਆਲਾ (TLT) ਕੁਸ਼ਤੀ ਦੇ ਖੇਤਰ ‘ਚ ਦੇਸ਼ ਦਾ ਲੰਬੇ ਸਮੇਂ ਤੋਂ ਮਾਣ ਬਣੇ ਹੋਏ ਰੁਸਤਮੇ ਹਿੰਦ ਕੇਸਰ ਅਖਾੜਾ ਪਟਿਆਲਾ ਦੇ ਪਹਿਲਵਾਨ ਜਸਕਰਨ ਸਿੰਘ ਨੇ ਹੰਗਰੀ ‘ਚ ਹੋਈ ਵਿਸ਼ਵ ਸਬ ਜੂਨੀਅਰ ਕੁਸ਼ਤੀ ਚੈਂਪੀਅਨਸ਼ਿਪ ‘ਚੋਂ ਚਾਂਦੀ ਦਾ ਤਗਮਾ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ। ਕੋਚ ਸਾਰਜ ਸਿੰਘ ਤੇ ਗੁਰਮੇਲ ਸਿੰਘ ਦੇ ਸ਼ਾਗਿਰਦ ਜਸਕਰਨ ਸਿੰਘ ਨੇ 60 ਕਿੱਲੋ ਭਾਰ ਵਰਗ ‘ਚ ਉਕਤ ਪ੍ਰਾਪਤੀ ਕੀਤੀ।