ਸ਼ਿਲਪਾ ਸ਼ੈਟੀ ਦਾ ਪਤੀ ਬਣਾਉਂਦਾ ਸੀ ਅਸ਼ਲੀਲ ਫਿਲਮਾਂ? ਰਾਜ ਕੁੰਦਰਾ ਗ੍ਰਿਫ਼ਤਾਰ

0
105

(TLT) ਬਾਲੀਵੁੱਡ ਅਦਾਕਾਰ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਮੁੰਬਈ ਕ੍ਰਾਈਮ ਬ੍ਰਾਂਚ ਨੇ ਗ੍ਰਿਫ਼ਤਾਰ ਕਰ ਲਿਆ ਹੈ। ਰਾਜ ਕੁੰਦਰਾ ‘ਤੇ ਅਸ਼ਲੀਲ਼ ਫਿਲਮਾਂ ਬਣਾਉਣ ਇਲਜ਼ਾਮ ਲੱਗਾ ਹੈ। ਰਾਜ ਕੁੰਦਰਾ ਇੱਕ ਬਿਜ਼ਨਸਮੈਨ ਹਨ ਤੇ ਲੋਕ ਇਹ ਜਾਣ ਕੇ ਹੈਰਾਨ ਹਨ ਕਿ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਪਰਦੇ ਦੇ ਪਿੱਛੇ ਇਸ ਕਾਲੇ ਧੰਦੇ ‘ਚ ਸ਼ਾਮਲ ਹਨ। ਪੁਲਿਸ ਨੇ 19 ਜੁਲਾਈ ਨੂੰ ਰਾਜ ਕੁੰਦਰਾ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਰਾਜ ਕੁੰਦਰਾ ਖਿਲਾਫ ਲੋੜੀਂਦੇ ਸਬੂਤ ਹਨ।

ਇਸ ਸਾਲ ਫਰਵਰੀ ‘ਚ ਖੁਲਾਸਾ ਹੋਇਆ ਸੀ ਕਿ ਰਾਜ ਕੁੰਦਰਾ ਅਜਿਹੇ ਅਸ਼ਲੀਲ ਮਾਮਲੇ ‘ਚ ਸ਼ਾਮਲ ਹਨ। ਮੁੰਬਈ ਪੁਲਿਸ ਕਮਿਸ਼ਨਰ ਨੇ ਇਸ ਬਾਰੇ ਦੱਸਿਆ, ਫਰਵਰੀ, 2021 ‘ਚ ਪੌਰਨ ਫ਼ਿਲਮਾਂ ਬਣਾਉਣ ਤੇ ਉਨ੍ਹਾਂ ਨੂੰ ਕਿਸੇ ਐਪ ਵੱਲੋਂ ਪਬਲਿਸ਼ ਕਰਨ ਨੂੰ ਲੈਕੇ ਕੇਸ ਰਜਿਸਟਰ ਕੀਤਾ ਗਿਆ ਸੀ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਰਾਜ ਕੁੰਦਰਾ ਤੇ ਕੁਝ ਹੋਰ ਲੋਕਾਂ ਖ਼ਿਲਾਫ਼ ਇਕ ਮਹਿਲਾ ਨੇ ਮੁੰਬਈ ਪੁਲਿਸ ‘ਚ ਕੇਸ ਦਰਜ ਕਰਵਾਇਆ ਸੀ। ਇਨਾਂ ‘ਤੇ ਇਲਜ਼ਾਮ ਹਨ ਕਿ ਇਹ ਲੋਕ ਅਦਾਕਾਰਾ ਨੂੰ ਵੈਬਸੀਰੀਜ਼ ‘ਤੇ ਸ਼ੌਰਟ ਫ਼ਿਲਮਾਂ ਬਣਾਉਣ ਲਈ ਅਪ੍ਰੋਚ ਕਰਦੇ ਹਨ ਤੇ ਉਸ ਤੋਂ ਬਾਅਦ ਜ਼ਬਰਦਸਤੀ ਉਨ੍ਹਾਂ ਤੋਂ ਪੌਰਨ ਬਣਵਾਉਂਦੇ ਹਨ।

ਮੁੰਬਈ ਕ੍ਰਾਇਮ ਬ੍ਰਾਂਚ ਦਾ ਕਹਿਣਾ ਹੈ ਕਿ ਰਾਜ ਕੁੰਦਰਾ ਇਸ ਪੂਰੇ ਮਾਮਲੇ ‘ਚ ਮਾਸਟਰ ਮਾਈਂਡ ਸਨ। ਇਸ ਮਾਮਲੇ ‘ਚ ਰਾਜ ਕੁੰਦਰਾ ਤੋਂ ਪਹਿਲਾਂ ਪੰਜ ਹੋਰ ਲੋਕਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ।