ਲੁਟੇਰੇਆਂ ਦੀ ਗੋਲੀ ਦਾ ਸ਼ਿਕਾਰ ਹੋਏ ਕਰਿਆਨਾ ਸਟੋਰ ਮਾਲਕ ਦੀ ਹੋਈ ਮੌਤ

0
70

ਜਲੰਧਰ (ਰਮੇਸ਼ ਗਾਬਾ) ਜਲੰਧਰ ਵਿਚ ਲੁਟੇਰੇਆਂ ਦੀ ਗੋਲੀ ਦਾ ਸ਼ਿਕਾਰ ਬਣੇ ਕਰਿਆਨਾ ਸਟੋਰ ਮਾਲਕ ਸਚਿਨ ਜੈਨ ਦੀ ਮੌਤ ਹੋ ਗਈ ਹੈ। ਥਾਣਾ 8 ਦੇ ਅਧੀਨ ਆਉਂਦੇ ਸੋਢਲ ਮੰਦਰ ਤੋਂ ਕੁਝ ਦੂਰੀ ‘ਤੇ ਰਾਤ ਸਵਾ ਨੌਂ ਵਜੇ ਦੇ ਕਰੀਬ ਕੁਝ ਹਮਲਾਵਰਾਂ ਨੇ ਸਚਿਨ ਜੈਨ ਨੂੰ ਗੋਲੀ ਮਾਰ ਦਿੱਤੀ ਸੀ। ਜਿਸ ਨੂੰ ਜ਼ਖ਼ਮੀ ਹਾਲਤ ਵਿਚ ਨਿੱਜੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ। ਕਿਹਾ ਜਾ ਰਿਹਾ ਹੈ ਕਿ ਜੇਕਰ ਸਚਿਨ ਜੈਨ ਹਸਪਤਾਲਾਂ ਦੀ ਬੇਰੁਖ਼ੀ ਦਾ ਸ਼ਿਕਾਰ ਨਾ ਹੁੰਦਾ ਤਾਂ ਉਸ ਦੀ ਜਾਨ ਬੱਚ ਜਾਂਦੀ।