ਸ੍ਰੀ ਦੇਵੀ ਤਾਲਾਬ ਮੰਦਰ ਦਾ ਸਮਾਂ ਬਦਲਿਆ, ਰਾਤ 10 ਵਜੇ ਕਪਾਟ ਕੀਤੇ ਜਾਣਗੇ ਬੰਦ

0
62

ਜਲੰਧਰ (ਰਮੇਸ਼ ਗਾਬਾ) ਜਲੰਧਰ ਵਿਚ ਸ੍ਰੀ ਦੇਵੀ ਤਾਲਾਬ ਮੰਦਰ ਦੇ ਬੰਦ ਹੋਣ ਦੇ ਸਮੇਂ ਵਿਚ ਬਦਲਾਅ ਕੀਤਾ ਗਿਆ ਹੈ। ਮੰਦਰ ਖੁੱਲ੍ਹਣ ਦਾ ਸਮਾਂ ਸਵੇਰੇ ਪੰਜ ਵਜੇ ਹੀ ਰਹੇਗਾ। ਸ੍ਰੀ ਦੇਵੀ ਤਲਾਬ ਮੰਦਰ ਪ੍ਰਬੰਧਕ ਕਮੇਟੀ ਦੇ ਮਹਾ ਸਕੱਤਰ ਰਾਜੇਸ਼ ਵਿਜ ਨੇ ਦਸਿਆ ਕਿ ਕੋਰੋਨਾ ਨੂੰ ਲੈ ਕੇ ਹਲਾਤਾਂ `ਚ ਸੁਧਾਰ ਹੋਣ ਤੋਂ ਬਾਅਦ ਹੁਣ ਮੰਦਰ ਵਿਚ ਸ਼ਾਮ ਦੀ ਆਰਤੀ ਰੋਜ਼ਾਨਾ ਰਾਤ 9.30 ਵਜੇ ਹੋਵੇਗੀ ਅਤੇ ਰਾਤ 10 ਵਜੇ ਕਪਾਟ ਬੰਦ ਕੀਤੇ ਜਾਣਗੇ।