ਭਿਆਨਕ ਸੜਕ ਹਾਦਸੇ ‘ਚ ਕਾਰ ਸਵਾਰ 4 ਨੌਜਵਾਨਾਂ ਦੀ ਮੌਤ

0
63

ਹੁਸ਼ਿਆਰਪੁਰ (TLT) ਹੁਸ਼ਿਆਰਪੁਰ ਦੇ ਸ਼ੇਰਗੜ੍ਹ ਬਾਈਪਾਸ ‘ਤੇ ਬੀਤੀ ਦੇਰ ਰਾਤ ਵਾਪਰੇ ਭਿਆਨਕ ਸੜਕ ਹਾਦਸੇ ‘ਚ ਕਾਰ ਸਵਾਰ 4 ਨੌਜਵਾਨਾਂ ਦੀ ਮੌਤ ਹੋ ਗਈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪਿੰਡ ਪੁਰਹੀਰਾਂ ਦੇ ਵਾਸੀ ਪੁਸ਼ਪ ਕੁਮਾਰ, ਵਿਕਾਸ ਕੁਮਾਰ, ਨਰਿੰਦਰ ਕੁਮਾਰ ਅਤੇ ਪ੍ਰਕਾਸ਼ ਕੁਮਾਰ ਦੇਰ ਰਾਤ ਕਾਰ ‘ਚ ਸਵਾਰ ਹੋ ਕੇ ਘੁੰਮਣ ਲਈ ਕਿਧਰੇ ਜਾ ਰਹੇ ਸਨ। ਇਸੇ ਦੌਰਾਨ ਜਦੋਂ ਉਹ ਸ਼ੇਰਗੜ੍ਹ ਬਾਈਪਾਸ ‘ਤੇ ਪਹੁੰਚੇ ਤਾਂ ਕਾਰ ਬੇਕਾਬੂ ਹੋ ਕੇ ਉਨ੍ਹਾਂ ਦੇ ਅੱਗੇ ਜਾ ਰਹੇ ਟਿੱਪਰ ਦੇ ਪਿਛਲੇ ਪਾਸੇ ਜਾ ਟਕਰਾਈ, ਜਿਸ ਕਾਰਨ 3 ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇੱਕ ਨੌਜਵਾਨ ਦੀ ਨੂੰ ਡੀ.ਐਮ.ਸੀ. ਲੁਧਿਆਣਾ ਲਿਜਾਂਦੇ ਸਮੇਂ ਉਸ ਦੀ ਰਸਤੇ ‘ਚ ਮੌਤ ਹੋ ਗਈ।