ਚੋਰਾਂ ਨੇ ਉਡਾਇਆ ਸਰਕਾਰੀ ਹਾਈ ਸਮਾਰਟ ਸਕੂਲ ਵਿਚੋਂ ਲੱਖਾਂ ਦਾ ਸਾਮਾਨ

0
50

ਮਮਦੋਟ (TLT) ਪੁਲਿਸ ਥਾਣਾ ਮਮਦੋਟ ਦੇ ਨੇੜਲੇ ਪਿੰਡ ਰਾਓ ਕੇ ਹਿਠਾੜ ਦੇ ਸਰਕਾਰੀ ਹਾਈ ਸਮਾਰਟ ਸਕੂਲ ਵਿਚੋਂ ਬੀਤੀ ਰਾਤ ਅਣਪਛਾਤੇ ਚੋਰਾਂ ਵਲੋਂ ਕੰਪਿਊਟਰ, ਐੱਲ. ਈ. ਡੀ, ਸੀ. ਸੀ. ਟੀ. ਵੀ. ਕੈਮਰਿਆਂ ਸਮੇਤ ਕਰੀਬ ਇਕ ਲੱਖ ਰੁਪਏ ਤੋਂ ਵਧੇਰੇ ਦਾ ਸਮਾਨ ਚੋਰੀ ਕਰ ਲਿਆ ਗਿਆ ਹੈ। ਸਕੂਲ ਮੁਖੀ ਰਣਜੀਤ ਸਿੰਘ ਨੇ ਦੱਸਿਆ ਕਿ ਘਟਨਾ ਸਬੰਧੀ ਮਮਦੋਟ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।