ਡਿਪਸ ਦੇ ਮਨਰਾਜ ਬਣੇ ਨੈਸ਼ਨਲ ਗੋਲਫ ਟੂਰਨਾਮੈਂਟ ਦੇ ਚੈਂਪੀਅਨ

0
21

ਜਲੰਧਰ (ਹਰਪ੍ਰੀਤ ਕਾਹਲੋਂ) ਡਿਪਸ ਸਕੂਲ ਕਪੂਰਥਲਾ ਦੇ ਨੌਵੀਂ ਜਮਾਤ ਦੇ ਵਿਦਿਆਰਥੀ ਮਨਰਾਜ ਸਿੰਘ ਦਿਓਲ ਨੇ ਚੰਡੀਗੜ੍ਹ ਵਿਖੇ ਕਰਵਾਏ ਗਏ ਨੈਸ਼ਨਲ ਗੋਲਫ ਟੂਰਨਾਮੈਂਟ ‘ਚੋਂ ਪਹਿਲਾ ਸਥਾਨ ਹਾਸਲ ਕੀਤਾ | ਇਸ ਵਿਚ 50 ਦੇ ਕਰੀਬ ਖਿਡਾਰੀਆਂ ਨੇ ਪੰਜਾਬ ਦੇ ਆਸ-ਪਾਸ ਦੇ ਰਾਜਾਂ ਤੋਂ ਹਿੱਸਾ ਲਿਆ ਤੇ ਮਨਰਾਜ ਨੇ ਇਸ ਦੇ ਵਿਚੋਂ ਮਾਣਮੱਤੀ ਪ੍ਰਾਪਤੀ ਹਾਸਲ ਕੀਤੀ | ਮਨਰਾਜ ਨੇ 8 ਸਾਲ ਦੀ ਉਮਰ ਦੇ ਵਿਚ ਗੋਲਫ ਖੇਡਣਾ ਸ਼ੁਰੂ ਕੀਤਾ ਸੀ ਤੇ ਪੇਸ਼ੇਵਰ ਕੋਚ ਹਰਜਿੰਦਰ ਸਿੰਘ ਮੱਟੂ ਤੋਂ ਕੋਚਿੰਗ ਲੈ ਕੇ ਰਾਜ ਤੇ ਰਾਸ਼ਟਰ ਪੱਧਰ ਦੇ ਟੂਰਨਾਮੈਂਟ ਜਿੱਤ ਚੁੱਕਾ ਹੈ ਤੇ ਹੁਣ ਇਸ ਦੀ ਇਕ ਮਹਾਨ ਗੋਲਫਰ ਬਣਨ ਦੀ ਇੱਛਾ ਹੈ | ਐੱਮ. ਡੀ. ਤਰਵਿੰਦਰ ਸਿੰਘ ਤੇ ਸੀ. ਈ. ਓ. ਮੋਨਿਕਾ ਮੰਡੋਤਰਾ ਨੇ ਮਨਰਾਜ ਨੂੰ ਜਿੱਤ ਲਈ ਵਧਾਈ ਦਿੱਤੀ ਤੇ ਸੀ. ਈ. ਓ. ਰਮਣੀਕ ਸਿੰਘ ਤੇ ਜਸ਼ਨ ਸਿੰਘ ਨੇ ਇਸ ਨੂੰ ਡਿਪਸ ਦੀ ਮਾਣ ਵਾਲੀ ਗੱਲ ਦੱਸਿਆ ਤੇ ਜਿੱਤ ਲਈ ਵਧਾਈ ਦਿੱਤੀ |