ਪਤਨੀ ਤੋਂ ਪ੍ਰੇਸ਼ਾਨ ਵਿਅਕਤੀ ਨੇ ਸਮੇਤ ਬੱਚਿਆਂ ਸਮੇਤ ਨਿਗਲਿਆ, 2 ਦੀ ਮੌਤ

0
77

ਜਲੰਧਰ (ਹਰਪ੍ਰੀਤ ਕਾਹਲੋਂ)
ਆਪਣੀ ਪਤਨੀ ਦੀ ਬੇਵਫ਼ਾਈ ਤੋਂ ਤੰਗ ਆ ਕੇ ਨੌਜਵਾਨ ਨੇ ਆਪਣੇ ਦੋ ਬੱਚਿਆਂ ਸਮੇਤ ਜ਼ਹਿਰ ਨੂੰ ਨਿਗਲ ਲਿਆ। ਨੌਜਵਾਨ ਅਤੇ ਉਸ ਦੇ ਦੋ ਬੱਚਿਆਂ ਨੂੰ ਗੰਭੀਰ ਹਾਲਤ ਵਿਚ ਨਕੋਦਰ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਥੇ ਅੱਜ ਨੌਜਵਾਨ ਜਸਪ੍ਰੀਤ ਸਿੰਘ ਅਤੇ ਉਸ ਦੀ 5 ਸਾਲ ਦੀ ਬੇਟੀ ਮਨਰੂਪ ਦੀ ਮੌਤ ਹੋ ਗਈ ਹੈ। ਬੇਟੇ ਸਹਿਜ (7) ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਦੂਜੇ ਪਾਸੇ ਪਤਾ ਲੱਗਿਆ ਹੈ ਕਿ ਜਸਪ੍ਰੀਤ ਦੀ ਪਤਨੀ ਅਮਨਦੀਪ ਇਕ ਇੰਸਟਾਗ੍ਰਾਮ ਸਟਾਰ ਹੈ।
ਇਹ ਘਟਨਾ ਜਲੰਧਰ ਦਿਹਾਤੀ ਅਧੀਨ ਪੈਂਦੇ ਨੂਰਮਹਿਲ ਥਾਣੇ ਦੇ ਪਿੰਡ ਪੰਡੋਰੀ ਦੀ ਹੈ। ਜਾਣਕਾਰੀ ਅਨੁਸਾਰ ਨੌਜਵਾਨ ਜਸਪ੍ਰੀਤ ਸਿੰਘ ਦਾ ਵਿਆਹ ਕਰੀਬ 7 ਸਾਲ ਪਹਿਲਾਂ ਹੋਇਆ ਸੀ। ਜਿਹਨਾਂ ਦੇ ਦੋ ਬੱਚੇ ਸਹਿਜ ਅਤੇ ਮਨਰੂਪ ਹਨ। ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਜਸਪ੍ਰੀਤ ਨੇ ਆਪਣੇ ਬੱਚਿਆਂ ਨੂੰ ਜ਼ਹਿਰੀਲੀ ਚੀਜ਼ ਖੁਆ ਦਿੱਤੀ ਅਤੇ ਆਪ ਵੀ ਖਾਦੀ। ਦੇਰ ਰਾਤ ਤਿੰਨਾਂ ਨੂੰ ਨਕੋਦਰ ਦੇ ਹਸਪਤਾਲ ਲਿਆਂਦਾ ਗਿਆ। ਪਤਾ ਲੱਗਿਆ ਹੈ ਕਿ ਜਸਪ੍ਰੀਤ ਅਤੇ ਉਸ ਦੀ ਬੇਟੀ ਮਨਰੂਪ ਦੀ ਅੱਜ ਸਵੇਰੇ ਮੌਤ ਹੋ ਗਈ ਹੈ। ਬੇਟੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਦਸਿਆ ਜਾ ਰਿਹਾ ਹੈ ਕਿ ਜਸਪ੍ਰੀਤ ਦੀ ਪਤਨੀ ਅਮਨਦੀਪ ਆਪਣੀ ਵੀਡੀਓ ਬਣਾਉਂਦੀ ਸੀ ਅਤੇ ਇਸ ਨੂੰ ਟਿਕਟੋਕ, ਇੰਸਟਾਗ੍ਰਾਮ ‘ਤੇ ਪੋਸਟ ਕਰਦੀ ਸੀ।
ਇਸ ਸਬੰਧੀ ਸੰਪਰਕ ਕੀਤਾ ਤਾਂ ਥਾਣਾ ਨੂਰਮਹਿਲ ਦੇ ਐਸ.ਐਚ.ਓ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਜਸਪ੍ਰੀਤ ਅਤੇ ਉਸ ਦੀ ਲੜਕੀ ਦੀ ਸਵੇਰੇ ਮੌਤ ਹੋ ਗਈ ਹੈ। ਜਾਂਚ ਦੌਰਾਨ ਇਹ ਕਾਰਨ ਸਾਹਮਣੇ ਆਇਆ ਹੈ ਕਿ ਜਸਪ੍ਰੀਤ ਆਪਣੀ ਪਤਨੀ ਦੇ ਦੁਬਾਰਾ ਵਿਆਹ ਤੋਂ ਨਾਰਾਜ਼ ਸੀ। ਇਸ ਸਬੰਧ ਵਿੱਚ ਜਸਪ੍ਰੀਤ ਦੀ ਪਤਨੀ ਅਮਨਦੀਪ ਖਿਲਾਫ ਖੁਦਕੁਸ਼ੀ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਜਾ ਰਿਹਾ ਹੈ।