ਹੈਨਰੀ ਵਲੋਂ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਨੂੰ 2 ਲੱਖ ਰੁਪਏ ਦਾ ਚੈੱਕ ਭੇਟ

0
59

ਜਲੰਧਰ (ਹਰਪ੍ਰੀਤ ਕਾਹਲੋਂ) ਮੁਸਲਮਾਨਾਂ ਸਥਿਤ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਨੂੰ 2 ਲੱਖ ਰੁਪਏ ਦਾ ਚੈੱਕ ਵਿਧਾਇਕ ਅਤੇ ਆਲ ਇੰਡੀਆ ਕਾਂਗਰਸ ਦੇ ਮੈਂਬਰ ਬਾਵਾ ਹੈਨਰੀ ਵਲੋਂ ਭੇਟ ਕੀਤਾ ਗਿਆ | ਬਾਵਾ ਹੈਨਰੀ ਨੇ ਕਿਹਾ ਕਿ ਲੋਕਾਂ ਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਤਾਂ ਹੀ ਜ਼ਿੰਦਗੀ ਸਫਲ ਹੁੰਦੀ ਹੈ | ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰਾਂ ਨੇ ਹੈਨਰੀ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ | ਇਸ ਮੌਕੇ ਕਾਂਗਰਸੀ ਆਗੂ ਸੁਖਦੇਵ ਸਿੰਘ ਬਾਠ, ਵਿਕੀ ਕਾਲੀਆ, ਸੁਰਿੰਦਰ ਵਿਰਦੀ, ਹਰੀਪਾਲ, ਸੁਖਦੇਵ ਬਧਣ, ਭੁਪਿੰਦਰ ਕੁਮਾਰ, ਗੁਰਮੀਤ ਵਿਰਦੀ, ਪਰਮਿੰਦਰ ਵਿਰਦੀ, ਜਤਿੰਦਰ ਕੁਮਾਰ, ਅਵਤਾਰ ਸਿੰਘ, ਬਲਦੇਵ ਸਿੰਘ, ਫ਼ਕੀਰ ਚੰਦ, ਨਿਰਮਲ ਰਾਮ, ਨਰਿੰਦਰ ਕੁਮਾਰ, ਤਜਿੰਦਰ ਕੁਮਾਰ, ਅਵਤਾਰ ਰਾਮ, ਜਸਬੀਰ ਸਿੰਘ, ਬਚਿੱਤਰ ਸਿੰਘ, ਤਜਿੰਦਰ ਸਿੰਘ, ਜਗਜੀਤ ਰਾਏ, ਦੇਵ ਰਾਜ, ਰਜਿੰਦਰ ਪ੍ਰਸਾਦ, ਰੇਸ਼ਮ ਲਾਲ, ਕੋਵਿਨ ਵਿਰਦੀ, ਰਾਜੇਸ਼ ਕੁਮਾਰ, ਰਾਕੇਸ਼, ਵਰਿੰਦਰ ਕੁਮਾਰ, ਪ੍ਰਸ਼ੋਤਮ ਸ਼ਰਮਾ, ਹਰਪ੍ਰੀਤ ਘੁੰਮਣ ਹਾਜ਼ਰ ਸਨ |