ਐਲਡਰ ਲਾਈਨ ਨੰਬਰ 14567 ਸੀਨੀਅਰ ਸਿਟੀਜ਼ਨ ਲਈ ਹੋਵੇਗਾ ਲਾਹੇਵੰਦ – ਅਨਿਲ ਧਾਮੂ

0
16

ਫ਼ਾਜ਼ਿਲਕਾ (TLT) ਸਿਵਲ ਸਰਜਨ ਫਾਜਿਲਕਾ ਡਾ. ਦਵਿੰਦਰ ਢਾਂਡਾ ਜੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾ. ਕਵਿਤਾ ਸਿੰਘ ਜਿਲਾ ਪਰਿਵਾਰ ਭਲਾਈ ਅਫਸਰ ਫਾਜ਼ਿਲਕਾ ਦੀ ਰਹਿਨੁਮਾਈ ਵਿਚ ਜਿਲਾ ਮਾਸ ਮੀਡੀਆ ਅਫਸਰ ਅਨਿਲ ਧਾਮੂ ਵੱਲੋਂ  ਅਬੋਹਰ ਦੀ ਜੰਮੂ ਬਸਤੀ ਵਿਚ ਸਥਿਤ ਬਿਰਧ ਆਸ਼ਰਮ ਵਿਖੇ ਇਕ ਹੈਲਪ ਲਾਈਨ ਨੰਬਰ 14567 ਬਾਰੇ ਜਾਗਰੂਕ ਕੀਤਾ।
ਉਨ੍ਹਾਂ   ਕਿਹਾ ਕਿ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਬਾਰੇ ਮੰਤਰਾਲੇ ਅਤੇ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਵਿਭਾਗ ਨੇ “ਹੈਲਪ ਏਜ ਇੰਡੀਆ” ਇਕ ਐਨ ਜੀ ਓ ਨਾਲ ਮਿਲ ਕੇ ਏਹ ਨੰਬਰ ਜਾਰੀ ਕੀਤਾ ਹੈ। ਇਸਦਾ ਮਕਸਦ ਘਰਾਂ, ਬਿਰਧ ਆਸ਼ਰਮਾਂ ਜਾਂ ਕਿਤੇ  ਵੀ ਲਾਵਾਰਿਸ ਹਾਲਤ ਵਿਚ ਰਹਿ ਰਹੇ ਬਜ਼ੁਰਗਾਂ ਦੀ ਸਿਹਤ ਸੰਭਾਲ ਅਤੇ ਸਮਾਜਿਕ ਸੁਰੱਖਿਆ ਨੂੰ ਯਕੀਨੀ ਬਨਾਉਣਾ ਹੈ।  ਕੋਈ ਵੀ ਬਜ਼ੁਰਗ ਖੁੱਦ ਜਾਂ ਕਿਸੇ ਹੋਰ ਕੋਲੋਂ ਇਸ ਨੰਬਰ (14567) ਤੇ ਕਾਲ ਕਰਕੇ ਅਪਣੀ ਅਵੱਸਥਾ ਬਾਰੇ ਜਾਣੂ ਕਰਵਾ ਸਕਦਾ ਹੈ। ਉਸ  ਤੋਂ ਬਾਅਦ ਏਹ ਕਾਲ ਨਜ਼ਦੀਕੀ ਹੈਲਪ ਲਾਈਨ ਹਸਪਤਾਲ (ਸਿਹਤ ਵਿਭਾਗ)/ਸਮਾਜਿਕ ਨਿਆਂ ਵਿਭਾਗ ਵੱਲ ਭੇਜੀ ਜਾਵੇਗੀ ਤੇ ਉਚਿਤ ਲੋੜੀਦੀ ਸਹਾਇਤਾ ਯਕੀਨੀ ਬਣਾਈ ਜਾਵੇਗੀ।
   ਉਨ੍ਹਾਂ ਨੇ  ਮੀਡੀਆ ਦੇ ਸਾਥੀਆਂ ਨੂੰ ਨਿਮਰਤਾ ਸਹਿਤ ਅਪੀਲ ਕੀਤੀ  ਹੈ ਕਿ ਉਹ ਇਸ ਨੰਬਰ ਨੂੰ ਵੱਧ ਤੋਂ ਵੱਧ ਲੋਕਾਂ ਨਾਲ ਸ਼ੇਅਰ ਕਰਨ ਤਾਂ ਜੋ ਜਰੂਰਤਮੰਦ ਬਜ਼ੁਰਗਾਂ ਦੀ ਸਹਾਇਤਾ ਕੀਤੀ ਜਾ ਸਕੇ।