‘ਆਪ’ ਪਾਰਟੀ ਨੂੰ ਪੂਰਨ ਸਮਰਥਨ ਦੇਣ ਦਾ ਅੰਬਗੜ ਵਾਸੀਆ ਨੇ ਦਿੱਤਾ ਭਰੋਸਾ

0
31

ਜਲੰਧਰ (ਰਮੇਸ਼ ਗਾਬਾ) ਹਲਕਾ ਕਰਤਾਰਪੁਰ ਦੇ ਪਿੰਡ ਅੰਬਗੜ ਵਿੱਚ ਆਮ ਆਦਮੀ ਪਾਰਟੀ ਦੇ ਸੰਭਾਵੀ ਉਮੀਦਵਾਰ ਸ: ਬਲਕਾਰ ਸਿੰਘ ਸਾਬਕਾ ਡੀ.ਸੀ.ਪੀ ਨੇ ਵੱਲੋਂ ਪਿੰਡ ਵਾਸੀਆ ਨਾਲ ਮੀਟਿੰਗ ਕੀਤੀ ਗਈ, ਜਿਸ ਵਿੱਚ ਸ: ਬਲਕਾਰ ਸਿੰਘ ਜੀ ਨੇ ਪਿੰਡ ਵਾਸੀਆ ਨੂੰ ਦੱਸਿਆ ਕੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਵਿੱਚ ਹਰ ਸਹੂਲਤ ਉਪਲੱਬਧ ਕਰਵਾਈ ਹੈ ਜਿਸ ਕਾਰਨ ਹਰ ਦਿੱਲੀ ਵਾਸੀ ‘ਆਪ’ ਪਾਰਟੀ ਤੇ ਮਾਨ ਮਹਿਸੂਸ ਕਰਦਾ ਹੈ ਤੇ ਦਿੱਲੀ ਵਾਸੀ ਸਰਕਾਰ ਦੇ ਕੰਮਾਂ ਤੋਂ ਬੇਹੱਦ ਖੁਸ ਹਨ । ਇਸੇ ਤਰਾਂ ‘ਆਮ ਆਦਮੀ ਪਾਰਟੀ ‘ ਪੰਜਾਬ ਨੂੰ ਰਿਵਾਇਤੀ ਪਾਰਟੀਆ ਤੋ ਮੁਕਤ ਕਰਵਾ ਕੇ ਪੰਜਾਬ ਨੂੰ ਖੁਸ਼ਹਾਲੀ ਦੇ ਰਾਹਾ ਤੇ ਮੁੜ ਲੈ ਕੇ ਆਉਣ ਚਾਹੁੰਦੇ ਹਨ । ਇਸ ਉਪਰੰਤ ਪਿੰਡ ਦੇ ਮੋਹਤਵਾਰ ਵਿਅਕਤੀ ਵੱਲੋ ਸ: ਬਲਕਾਰ ਸਿੰਘ ਨੂੰ ਪੂਰਨ ਭਰੋਸਾ ਦਿਵਾਇਆ ਗਿਆ ਕੀ ਅੰਬਗੜ ਦੀ ਇੱਕ -ਇੱਕ ਵੋਟ ‘ਆਪ’ ਪਾਰਟੀ ਨੂੰ ਦਿੱਤੀ ਜਾਵੇਗੀ । ਪਿੰਡ ਵਾਸੀਆ ਨੇ ਦੱਸਿਆ ਕੀ ਉਨਾ ਦਾ ਸ: ਬਲਕਾਰ ਸਿੰਘ ਨਾਲ ਬਹੁਤ ਪਿਆਰ ਹੈ ਕਿਉਕਿ ਸ: ਬਲਕਾਰ ਸਿੰਘ ਪੁਲਿਸ ਅਫਸਰ ਰਹਿਣ ਸਮੇ ਹਮੇਸਾ ਹੀ ਇਮਾਨਦਾਰ ਅਤੇ ਬੇਦਾਗ ਪੁਲਿਸ ਅਫਸਰ ਰਹਿ ਹਨ । ਯਾਦ ਰਹੇ ਅੰਬਗੜ ਵਿੱਚ ਰਿਵਾਇਤੀ ਪਾਰਟੀਆ ਦਾ ਆਉਣਾ ਬੰਦ ਹੈ । ਸ: ਬਲਕਾਰ ਸਿੰਘ ਦੀ ਅਗਵਾਈ ਹੇਠ ਅੱਜ ਤਰਸੇਮ ਲਾਲ , ਹਰਿੰਦਰ ਸਿੰਘ , ਕੁਲਦੀਪ ਰਾਮ , ਬਿੱਟੂ , ਦਲਜੀਤ ਸਿੰਘ , ਸਤਨਾਮ ਸਿੰਘ (ਨੰਬਰਦਾਰ), ਲੱਕੀ , ਲਖਵੀਰ ਸਿੰਘ , ਰਾਕੇਸ ਕੁਮਾਰ , ਮਨਪ੍ਰੀਤ , ਬਿੰਦਾ ਸਮੇਤ ਭਾਰੀ ਗਿਣਤੀ ਵਿੱਚ ਸਾਥੀ ‘ਆਪ ‘ਪਾਰਟੀ ਵਿੱਚ ਸ਼ਾਮਲ ਹੋਏ . ਇਸ ਮੌਕੇ ਪਾਰਟੀ ਦੀ ਹਾਈ ਕਮਾਂਡ ਤੋ ਇਲਾਵਾ ਗੁਰਪਾਲ ਸਿੰਘ ਮਾਗੇਕੀ( ਪਾਲਾ) ਆਪ ਵਲੰਟੀਅਰ ਅਤੇ ਆਮ ਆਦਮੀ ਪਾਰਟੀ ਦੇ ਹੋਰ ਵਰਕਰ ਮੌਜੂਦ ਸਨ।