ਫਰੈਂਡ ਕਾਲੋਨੀ ਤੇ ਰੈਡੀਸਨ ਇਨਕਲੇਵ ਦੀਆਂ ਸੜਕਾਂ ਦੇ ਕੰਮ ਦਾ ਉਦਘਾਟਨ

0
32

ਜਲੰਧਰ (ਹਰਪ੍ਰੀਤ ਕਾਹਲੋਂ) ਵਿਧਾਇਕ ਬਾਵਾ ਹੈਨਰੀ ਵਲੋਂ 60 ਲੱਖ ਦੀ ਸਹਾਇਤਾ ਨਾਲ ਫਰੈਂਡ ਕਾਲੋਨੀ ਅਤੇ ਰੈਡੀਸਨ ਐਨਕਲੇਵ ਦੀਆਂ ਸੜਕਾਂ ਦਾ ਉਦਘਾਟਨ ਕੀਤਾ ਗਿਆ | ਵਾਰਡ ਨੰਬਰ 70 ਵਿਚ ਬਣ ਰਹੀਆਂ ਸੜਕਾਂ ਦੇ ਉਦਘਾਟਨ ਮੌਕੇ ਬਾਵਾ ਹੈਨਰੀ ਦਾ ਲੋਕਾਂ ਵਲੋਂ ਸਵਾਗਤ ਕੀਤਾ ਗਿਆ | ਬਾਵਾ ਹੈਨਰੀ ਨੇ ਕਿਹਾ ਕਿ ਹਲਕੇ ਵਿਚ ਤੇਜ਼ੀ ਨਾਲ ਵਧੀਆ ਸੜਕਾਂ ਬਣਾਈਆਂ ਗਈਆਂ ਹਨ | ਹਲਕੇ ਵਿਚ ਸਫ਼ਾਈ ਵੱਲ ਮੁੱਖ ਧਿਆਨ ਦਿੱਤਾ ਜਾ ਰਿਹਾ ਹੈ | ਪਿਛਲੀ ਸਰਕਾਰ ਦੇ ਕਾਰਜਕਾਲ ਵਿਚ ਟੁੱਟੀਆਂ ਸੜਕਾਂ ਵਲ ਧਿਆਨ ਨਹੀਂ ਦਿੱਤਾ ਗਿਆ ਸੀ ਤੇ ਹੁਣ ਸਾਰੀਆਂ ਸਹੂਲਤਾਂ ਦੁਆਈਆਂ ਜਾ ਰਹੀਆਂ ਹਨ | ਇਸ ਮੌਕੇ ਗਿਆਨ ਚੰਦ, ਇੰਦਰਜੀਤ ਮਰਵਾਹਾ, ਸੁਖਵਿੰਦਰ ਸਿੰਘ, ਅਸ਼ੋਕ ਹਾਂਡਾ, ਦੇਵਰਾਜ ਗੁਪਤਾ, ਵਿਸ਼ਾਲ ਹਾਂਡਾ, ਰਵਿੰਦਰ ਕਾਲੀਆ, ਈਸ਼ ਸ਼ਰਮਾ, ਵਰੁਨ ਸਹਿਗਲ, ਪ੍ਰੋ. ਪ੍ਰਦੀਪ ਅਰੋੜਾ, ਵਿਸ਼ਾਲ ਭੰਡਾਰੀ, ਹੈਪੀ ਚੱਢਾ, ਮਨੂੰ ਚੱਢਾ, ਰਮਨਦੀਪ ਮਿੱਕੀ, ਇੰਦਰ ਕੁਮਾਰ ਅਗਰਵਾਲ, ਮਨਦੀਪ ਭਾਟੀਆ, ਗੌਰਵ ਅਗਰਵਾਲ, ਸੌਰਭ ਅਗਰਵਾਲ ਹਾਜ਼ਰ ਸਨ |