ਦੋਆਬਾ ਜ਼ੋਨ ਵਿਚ ਰਾਜੀਵ ਗਾਂਧੀ ਕਾਂਗਰਸ ਕਮੇਟੀ ਦੇ ਅਹੁਦੇਦਾਰ ਨਿਯੁਕਤ

0
74

ਜਲੰਧਰ , 9 ਜੁਲਾਈ (ਮੇਹਰ ਮਲਿਕ) ਆਲ ਇੰਡੀਆ ਰਾਜੀਵ ਗਾਂਧੀ ਕਾਂਗਰਸ ਕਮੇਟੀ ਨੇ ਦੋਆਬਾ ਜ਼ੋਨ ਚ 50 ਦੇ ਕਰੀਬ ਅਹੁਦੇਦਾਰਾਂ ਨੂੰ ਅਹੁਦੇਦਾਰੀਆਂ ਦਿੱਤੀਆਂ। ਇਸ ਮੌਕੇ ਦੋਆਬਾ ਜ਼ੋਨ ਦੇ ਪ੍ਰਧਾਨ ਮਨਜੋਤ ਸਿੰਘ ਖਰਬੰਦਾ ਨੇ ਕਿਹਾ ਕਿ ਥੋੜੇ ਹੀ ਦਿਨਾਂਚ ਦੋਆਬਾ ਜ਼ੋਨ ਦੇ ਸਾਰੇ ਜਿਲਿਆਂ ਵਿਚ ਅਹੁਦੇਦਾਰਾਂ ਨਿਯੁਕਤ ਕਰਕੇ ਨੈਸ਼ਨਲ ਪ੍ਰਧਾਨ ਲਖਵੀਰ ਸਿੰਘ ਦੇ ਹੱਥ ਮਜਬੂਤ ਕੀਤੇ ਜਾਣਗੇ। ਖਰਬੰਦਾ ਨੇ ਕਿਹਾ ਕਿ ਉਹ ਆਪਣੀ ਜਿੰਮੇਵਾਰੀ ਦੇ ਨਾਲ ਨਾਲ ਜਿਹਨਾਂ ਨੂੰ ਅਹੁਦੇਦਾਰੀਆਂ ਦਿੱਤੀਆਂ ਜਾ ਰਹੀਆਂ ਹਨ ਉਹ ਵੀ ਤਨਦੇਹੀ ਨਾਲ ਕਾਂਗਰਸ ਦੇ ਹੱਥ ਮਜਬੂਤ ਕਰਨਗੇ। 2022 ਦੀਆਂ ਚੋਣਾਂ ਵਿਚ ਕਾਂਗਰਸ ਨੂੰ ਜਿਤਾਉਣ ਲਈ ਦੋਆਬਾ ਜ਼ੋਨ ਸਮੇਤ ਆਮ ਲੋਕਾਂ ਨੂੰ ਰਾਜੀਵ ਗਾਂਧੀ ਕਾਂਗਰਸ ਕਮੇਟੀ ਨਾਲ ਜੋੜ ਕੇ ਨਾਲ ਲਿਆ ਜਾਵੇਗਾ।