ਪੰਜਾਬ ਹੁਨਰ ਵਿਕਾਸ ਮਿਸ਼ਨ ਅਤੇ ਆਈ.ਆਈ.ਟੀ. ਰੋਪੜ ਵੱਲੋਂ ਨੌਜਵਾਨਾਂ ਲਈ ਮੁਫ਼ਤ ਏ.ਆਈ. ਅਤੇ ਡਾਟਾ ਸਾਇੰਸ ਕੋਰਸ ਸ਼ੁਰੂ ਕੀਤਾ ਜਾਵੇਗਾ

0
38

ਵਧੀਕ ਡਿਪਟੀ ਕਮਿਸ਼ਨਰ ਨੇ ਚਾਹਵਾਨਾਂ ਨੂੰ ਇਨ੍ਹਾਂ ਮੁਫ਼ਤ ਕੋਰਸਾਂ ਲਈ ਵੱਡੀ ਗਿਣਤੀ ਵਿੱਚ ਅਪਲਾਈ ਕਰਨ ਦੀ ਅਪੀਲ
ਜਲੰਧਰ (ਰਮੇਸ਼ ਗਾਬਾ)
ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਆਈ.ਆਈ.ਟੀ. ਰੋਪੜ ਦੇ ਸਹਿਯੋਗ ਨਾਲ ਜਲਦੀ ਹੀ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਡਾਟਾ ਸਾਇੰਸ ਦਾ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਕੋਰਸ ਦੇ ਦੋ ਮੋਡੀਊਲ ਹੋਣਗੇ। ਪਹਿਲਾ ਮੋਡੀਊਲ ਐਲ2, 4 ਹਫਤਿਆਂ ਦੋ ਹੋਵੇਗਾ ਅਤੇ ਦੂਜਾ ਮੋਡੀਊਲ L3, 12 ਹਫ਼ਤਿਆਂ ਦੋ ਹੋਵੇਗਾ। ਵਧੀਕ ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਜਿਹੜੇ ਉਮੀਦਵਾਰ ਇਨ੍ਹਾਂ ਕੋਰਸਾਂ ਵਿਚ ਦਾਖਲਾ ਲੈਣ ਵਿਚ ਦਿਲਚਸਪੀ ਰੱਖਦੇ ਹਨ, ਉਨ੍ਹਾਂ ਨੂੰ ਆਨਲਾਈਨ ਐਡਵਾਂਸਡ ਡਾਟਾ ਸਾਇੰਸ ਐਪਟੀਟਿਊਡ ਟੈਸਟ (ਏ-ਡੀ.ਏ.ਐਸ.ਟੀ) ਪਾਸ ਕਰਨਾ ਪਵੇਗਾ। ਉਨ੍ਹਾਂ ਅੱਗੇ ਕਿਹਾ ਕਿ ਏ-ਡੀ.ਏ.ਐਸ.ਟੀ. ਵਿਚ ਬੈਠਣ ਲਈ ਯੋਗਤਾ ਗਣਿਤ ਨਾਲ 12ਵੀਂ ਪਾਸ ਹੋਣਾ ਜ਼ਰੂਰੀ ਹੈ।
ਸ਼੍ਰੀ ਸਿੰਘ ਨੇ ਦੱਸਿਆ ਕਿ ਦਾਖਲੇ ਦੀ ਆਖਰੀ ਮਿਤੀ 24 ਜੁਲਾਈ, 2021 ਹੈ ਅਤੇ ਪੰਜਾਬ ਦੇ ਦਿਹਾਤੀ ਜਾਂ ਸ਼ਹਿਰੀ ਖੇਤਰ ਨਾਲ ਸਬੰਧਤ ਕੋਈ ਵੀ ਟੈਸਟ ਵਿੱਚ ਬੈਠ ਸਕਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਕੋਰਸ ਮੁਫ਼ਤ ਹੋਵੇਗਾ ਅਤੇ ਦਾਖਲਾ ਪ੍ਰਾਪਤ ਕਰਨ ਲਈ https://www.iitrpr.ac.in/aiupskilling ‘ਤੇ ਰਜਿਸਟਰ ਕਰਨਾ ਹੋਵੇਗਾ। ਵਧੇਰੇ ਜਾਣਕਾਰੀ ਲਈ 98786-60673 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਉਨ੍ਹਾਂ ਚਾਹਵਾਨ ਨੌਜਵਾਨਾਂ ਨੂੰ ਕੈਰੀਅਰ ਦੇ ਵਿਕਾਸ ਲਈ ਨਵੇਂ ਰਾਹ ਖੋਲ੍ਹਣ ਦੇ ਉਦੇਸ਼ ਨਾਲ ਇਨ੍ਹਾਂ ਉੱਨਤ ਕੋਰਸਾਂ ਲਈ ਵੱਡੀ ਗਿਣਤੀ ਵਿਚ ਅਪਲਾਈ ਕਰਨ ਦੀ ਅਪੀਲ ਕੀਤੀ।