ਜੈਤੋ ਦੇ ਪਿੰਡ ਰੋੜੀਕਪੂਰਾ ’ਚ ਅਣ-ਪਛਾਤੇ ਵਿਅਕਤੀਆਂ ਵਲੋਂ 65 ਸਾਲਾ ਵਿਅਕਤੀ ਦਾ ਕਤਲ

0
27

ਜੈਤੋ (TLT)- ਨੇੜਲੇ ਪਿੰਡ ਰੋੜੀਕਪੂਰਾ ਵਿਖੇ ਲੰਘੀ ਰਾਤ ਨੂੰ ਅਣ-ਪਛਾਤੇ ਵਿਅਕਤੀਆਂ ਵਲੋਂ ਵਿਅਕਤੀ ਦਾ ਕਤਲ ਕਰ ਦੇਣ ਦਾ ਪਤਾ ਲੱਗਿਆ ਹੈ। ਘਟਨਾ ਦੀ ਸੂਚਨਾ ਮਿਲਦਿਆ ਸਬ-ਡਵੀਜਨ ਜੈਤੋ ਦੇ ਉਪ ਕਪਤਾਨ ਪੁਲਿਸ ਪਰਮਿੰਦਰ ਸਿੰਘ ਗਰੇਵਾਲ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ। ਡੀ.ਐਸ.ਪੀ. ਪਰਮਿੰਦਰ ਸਿੰਘ ਗਰੇਵਾਲ ਨੇ ਜਾਣਕਾਰੀ ਦੇਂਦਿਆ ਦੱਸਿਆ ਕਿ ਬਾਬੂ ਸਿੰਘ (65) ਪੁੱਤਰ ਮੋਦਨ ਸਿੰਘ (ਵਾਸੀ ਨੇੜੇ ਪਸ਼ੂ ਹਸਪਤਾਲ ਰੋੜੀਕਪੂਰਾ) ਜੋ ਕਿ ਸ਼ਰਾਬ ਦੇ ਠੇਕੇ ’ਤੇ ਕਰਿੰਦੇ ਦਾ ਕੰਮ ਕਰਦਾ ਸੀ ਕਿ ਲੰਘੀ ਰਾਤ ਨੂੰ ਕੁਝ ਵਿਅਕਤੀਆਂ ਨੇ ਲੁੱਟ ਦੀ ਨੀਅਤ ਨਾਲ ਘਰ ਵਿਚ ਦਾਖਲ ਹੋਏ ਤੇ ਬਾਬੂ ਸਿੰਘ ਦੇ ਸਿਰ ਵਿਚ ਮਾਰੂ ਹਥਿਆਰ ਨਾਲ ਕਈਵਾਰ ਵਾਰ ਕੀਤੇ ਜਿਸ ਕਰਕੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਅਣ-ਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਬਾਬੂ ਸਿੰਘ ਦੀ ਲਾਸ਼ ਨੂੰ ਕਬਜੇ ’ਚ ਲੈ ਕੇ ਪੋਸਟਮਾਰਟਮ ਲਈ ਫ਼ਰੀਦਕੋਟ ਵਿਖੇ ਭੇਜ ਦਿੱਤੀ ਹੈ।