ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਲਈ ਭਾਰਤੀ ਟੀਮਾਂ ਦਾ ਐਲਾਨ

0
47

ਜਲੰਧਰ (ਹਰਪ੍ਰੀਤ ਕਾਹਲੋਂ) ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਜੋ ਰੂਸ ਵਿਖੇ 16 ਤੋਂ 22 ਅਗਸਤ ਤੱਕ ਕਰਵਾਈ ਜਾ ਰਹੀ ਹੈ | ਇਸ ਚੈਂਪੀਅਨਸ਼ਿਪ ‘ਚ ਹਿੱਸਾ ਲੈਣ ਵਾਲੀ ਭਾਰਤੀ ਕੁਸ਼ਤੀ ਟੀਮਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਫ੍ਰੀ ਸਟਾਈਲ ਮਰਦਾਂ ਦੇ ਵਰਗ ਵਿਚੋਂ ਸ਼ੁਭਮ ਹਰਿਆਣਾ 57 ਕਿੱਲੋ, ਰਵਿੰਦਰ ਸੈਨਾ 61 ਕਿੱਲੋ, ਰੋਹਿਤ ਹਰਿਆਣਾ 65 ਕਿੱਲੋ, ਜੈਦੀਪ ਹਰਿਆਣਾ 70 ਕਿੱਲੋ, ਯਸ਼ ਉਤਰਾਖੰਡ 74 ਕਿੱਲੋ, ਗੌਰਵ ਬਾਲੀਆਨ ਯੂ. ਪੀ. 79 ਕਿੱਲੋ, ਵੀਟਲ ਮਹਾਰਾਸ਼ਟਰਾ 86 ਕਿੱਲੋ, ਪਿ੍ਥਵੀਰਾਜ ਮਹਾਰਾਸ਼ਟਰਾ 92 ਕਿੱਲੋ, ਦੀਪਕ ਹਰਿਆਣਾ 97 ਕਿੱਲੋ ਤੇ ਅਨੁਰਿਧ ਕੁਮਾਰ ਦਿੱਲੀ 125 ਕਿੱਲੋ ਭਾਰ ਵਰਗ ਦੇ ਵਿਚ ਚੋਣ ਕੀਤੀ ਗਈ ਹੈ | ਗਰੀਕੋ ਰੋਮਨ ਵਰਗ ‘ਚ ਅਨੂਪ ਕੁਮਾਰ ਏ. ਪੀ. 55 ਕਿੱਲੋ, ਵਿਕਾਸ ਹਰਿਆਣਾ 60 ਕਿੱਲੋ, ਅਨਿਲ ਹਰਿਆਣਾ 63 ਕਿੱਲੋ, ਦੀਪਕ ਦਿੱਲੀ 67 ਕਿੱਲੋ, ਵਿਕਾਸ ਹਰਿਆਣਾ 72 ਕਿੱਲੋ, ਦੀਪਕ ਸੈਨਾ 77 ਕਿੱਲੋ, ਰਵੀ ਸੈਨਾ 82 ਕਿੱਲੋ, ਸੋਨੂੰ ਹਰਿਆਣਾ 87 ਕਿੱਲੋ, ਨਰਿੰਦਰ ਚੀਮਾ ਪੰਜਾਬ 97 ਕਿੱਲੋ ਤੇ ਪਰਵੇਸ਼ ਹਰਿਆਣਾ 130 ਕਿੱਲੋ ਭਾਰ ਵਰਗ ਦੇ ਵਿਚ ਚੋਣ ਕੀਤੀ ਗਈ ਹੈ | ਔਰਤਾਂ ਦੇ ਵਰਗ ‘ਚ ਦਿੱਲੀ ਦੀ ਸਿਮਰਨ 50 ਕਿੱਲੋ, ਹਰਿਆਣਾ ਪਿੰਕੀ 53 ਕਿੱਲੋ, ਹਰਿਆਣਾ ਦੀ ਸੀਤੋ 55 ਕਿੱਲੋ, ਹਰਿਆਣਾ ਦੀ ਮਾਨਸੀ 57 ਕਿੱਲੋ, ਹਰਿਆਣਾ ਦੀ ਕੁਸਮ 59 ਕਿੱਲੋ, ਹਰਿਆਣਾ ਦੀ ਸੰਜੂ 62 ਕਿੱਲੋ, ਹਰਿਆਣਾ ਦੀ ਭਟਾਰੀ 65 ਕਿੱਲੋ, ਹਰਿਆਣਾ ਦੀ ਆਰਜੂ 68 ਕਿੱਲੋ, ਹਰਿਆਣਾ ਦੀ ਸਨੇਹ 72 ਕਿੱਲੋ ਤੇ ਦਿੱਲੀ ਦੀ ਬਿਪਾਸ਼ਾ ਦੀ 76 ਕਿੱਲੋ ਭਾਰ ਵਰਗ ‘ਚ ਚੋਣ ਕੀਤੀ ਗਈ ਹੈ |