ਕੈਨੇਡਾ ਪੁਲਿਸ ਨੇ ਡਰੱਗ ਰੈਕੇਟ ਦਾ ਕੀਤਾ ਪਰਦਾਫਾਸ਼, ਨਸ਼ੀਲੇ ਪਦਰਾਥ, ਨਕਦੀ ਬਰਾਮਦ

0
50

ਵੈਨਕੂਵਰ (TLT) ਨਸ਼ਿਆਂ ਦੇ ਕਾਰੋਬਾਰ ਨੂੰ ਠੱਲ੍ਹ ਪਾਉਣ ਲਈ ਚਲਾਈ ਮੁਹਿੰਮ ‘ ਪ੍ਰੋਜੈਕਟ ਟੈਸ਼’ ਤਹਿਤ ਵੈਨਕੂਵਰ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ 4 ਮਿਲੀਅਨ ਕੈਨੇਡੀਅਨ ਡਾਲਰ (25 ਕਰੋੜ ਭਾਰਤੀ ਰੁਪਏ) ਕੀਮਤ ਮੁੱਲ ਦੇ ਨਸ਼ੀਲੇ ਪਦਰਾਥ ਬਰਾਮਦ ਕੀਤੇ ਗਏ ਹਨ, ਜਿਨਾ ਵਿੱਚ 13 ਕਿਲੋਗ੍ਰਾਮ ਫੈਂਟਾਨਿਲ, 11 ਕਿਲੋਗ੍ਰਾਮ ਕ੍ਰਿਸਟਲ ਮੈਥ ਅਤੇ 6 ਕਿਲੋਗ੍ਰਾਮ ਬੈਨਜ਼ੋ-ਡਿਆ-ਜ਼ੀਪੀਨ ਸ਼ਾਮਲ ਹਨ। ਵੈਨਕੂਵਰ ਪੁਲਿਸ ਦੀ ਸੁਪਰਡੈਂਟ ਲੀਜਾ ਬੇਅਰਨ ਨੇ ਦਸਿਆ ਕਿ ਇਕ ਹਥਿਆਰ ਅਤੇ 3 ਲੱਖ ਵੀਹ ਹਜ਼ਾਰ ਡਾਲਰ (ਲਗਭਗ ਦੋ ਕਰੋੜ ਭਾਰਤੀ ਰੁਪਏ) ਨਕਦੀ ਵੀ ਮਿਲੀ ਹੈ। ਇਹਨਾਂ ਨਸ਼ੀਲੇ ਪਦਾਰਥਾਂ ਦੀ ਪੈਕਿੰਗ ਵੱਖ-ਵੱਖ ਘਰਾਂ ਵਿਚ ਹੁੰਦੀ ਸੀ ਅਤੇ ਫਿਰ ਟੈਕਸੀ ਦੁਆਰਾ ਲੋਅਰ ਮੇਨਲੈਂਡ ਵਿਚ ਵੱਖ-ਵੱਖ ਥਾਵਾਂ ‘ਤੇ ਸਪਲਾਈ ਕੀਤੀ ਜਾਂਦੀ ਸੀ। ਵੈਨਕੂਵਰ ਪੁਲਿਸ ਨੇ ਕਾਰਵਾਈ ਦੌਰਾਨ ਛਾਪੇ ਮਾਰ ਕੇ ਸ਼ਹਿਰ ਬਰਨਬੀ ਦੇ ਇਕ 52 ਸਾਲਾ ਵਿਅਕਤੀ ਅਤੇ ਵੈਨਕੂਵਰ ਦੇ 21 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਰਿਹਾਅ ਕਰ ਦਿੱਤਾ ਗਿਆ ਪਰ ਇਸ ਸਬੰਧੀ ਜਾਂਚ ਜਾਰੀ ਹੈ।