ਸਰਬਜੋਤ ਸਿੰਘ ਲਾਲੀ ਵਲੋਂ ਜੱਟ ਸਿੱਖ ਕੌਂਸਲ ਨੂੰ ਇਕ ਲੱਖ ਰੁਪਏ ਦੀ ਰਾਸ਼ੀ ਭੇਟ

0
17

ਜਲੰਧਰ (ਹਰਪ੍ਰੀਤ ਕਾਹਲੋਂ) ਜੱਟ ਸਿੰਘ ਕੌਂਸਲ ਦੇ ਦਫਤਰ ਸਕੱਤਰ ਸਰਬਜੋਤ ਸਿੰਘ (ਸੰਨੀ) ਲਾਲੀ ਵਲੋਂ ਆਪਣੇ ਸਤਿਕਾਰਯੋਗ ਪਿਤਾ ਦਾਤਾਰ ਸਿੰਘ ਲਾਲੀ ਦੀ ਯਾਦ ‘ਚ ਜੱਟ ਸਿੱਖ ਕੌਂਸਲ ਨੂੰ ਇਕ ਲੱਖ ਰੁਪਏ ਦੀ ਰਾਸ਼ੀ ਭੇਟ ਕੀਤੀ ਹੈ | ਇਹ ਰਾਸ਼ੀ ਲਾਲੀ ਅਤੇ ਸੰਧੂ ਪਰਿਵਾਰ ਨੇ ਸਮਾਜ ਸੇਵਾ ਦੇ ਕੰਮਾਂ ਲਈ ਜੱਟ ਸਿੱਖ ਕੌਂਸਲ ਨੂੰ ਭੇਟ ਕਰਦਿਆਂ ਕਿਹਾ ਕਿ ਇਹ ਸੰਸਥਾ ਪਿਛਲੇ ਲੰਬੇ ਸਮੇਂ ਤੋਂ ਲੋੜਵੰਦਾਂ ਦੀ ਮਦਦ ਕਰਦੀ ਆ ਰਹੀ ਹੈ | ਦੱਸਣਯੋਗ ਹੈ ਕਿ ਸਰਬਜੋਤ ਸਿੰਘ ਲਾਲੀ ਦੇ ਪਿਤਾ ਦਾਤਾਰ ਸਿੰਘ ਲਾਲੀ ਜੱਟ ਸਿੱਖ ਕੌਂਸਲ ਦੇ ਬਾਨੀ ਮੈਂਬਰ ਸਨ ਤੇ ਹਮੇਸ਼ਾ ਸਮਾਜ ਸੇਵਾ ਨੂੰ ਸਮਰਪਿਤ ਰਹੇ | ਆਜ਼ਾਦ ਨਕੋਦਰ ਬੱਸ ਦੇ ਪੁਰਾਣੇ ਮਾਲਕ ਰਹੇ ਦਾਤਾਰ ਸਿੰਘ ਲਾਲੀ ਨੇ ਉਕਤ ਸੰਸਥਾ ਨੂੰ ਕਾਇਮ ਕਰਨ ‘ਚ ਆਪਣਾ ਵੱਡਾ ਯੋਗਦਾਨ ਪਾਇਆ ਸੀ ਤੇ ਅੱਜ ਉਨ੍ਹਾਂ ਦੇ ਸਪੁੱਤਰ ਸਰਬਜੋਤ ਸਿੰਘ ਲਾਲੀ ਵੀ ਸੰਸਥਾ ਨਾਲ ਜੁੜ ਕੇ ਸਮਾਜ ਸੇਵਾ ਦੇ ਖੇਤਰ ‘ਚ ਯੋਗਦਾਨ ਪਾ ਰਹੇ ਹਨ | ਇਸ ਸਬੰਧੀ ਰਾਸ਼ੀ ਦਾ ਚੈੱਕ ਸਰਬਜੋਤ ਸਿੰਘ ਲਾਲੀ ਅਤੇ ਉਨ੍ਹਾਂ ਦੇ ਸਪੁੱਤਰ ਕਾਕਾ ਆਲਮਵੀਰ ਸਿੰਘ ਲਾਲੀ ਵਲੋਂ ਕੌਂਸਲ ਦੇ ਗਵਰਨਿੰਗ ਸੈਕਟਰੀ ਜਗਦੀਪ ਸਿੰਘ ਸ਼ੇਰਗਿੱਲ ਅਤੇ ਫਾਈਨਾਂਸ ਤੇ ਮੀਡੀਆ ਸੈਕਟਰੀ ਪਰਮਿੰਦਰ ਸਿੰਘ ਹੇਅਰ ਨੂੰ ਭੇਟ ਕੀਤਾ | ਇਸ ਮੌਕੇ ਜਗਦੀਪ ਸਿੰਘ ਸ਼ੇਰਗਿੱਲ ਅਤੇ ਪ੍ਰਮਿੰਦਰ ਸਿੰਘ ਹੇਅਰ ਨੇ ਲਾਲੀ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਸੰਸਥਾ ਦੀ ਮਜ਼ਬੂਤੀ ਲਈ ਕੰਮ ਕੀਤਾ ਹੈ |