ਬੀ.ਬੀ.ਕੇ.ਡੀ.ਏ.ਵੀ ਕਾਲਜ ਵਿਖੇ ਲਗਾਇਆ ਗਿਆ ਵੋਟਰ ਜਾਗਰੂਕਤਾ ਕੈਂਪ

0
31

ਅੰਮ੍ਰਿਤਸਰ (TLT) ਵਿਧਾਨ ਸਭਾ ਚੋਣ ਹਲਕਾ 015-ਅੰਮਿ੍ਰਤਸਰ ਉੱਤਰੀ ਦੇ ਚੋਣਕਾਰ ਰਜਿਸਟ੍ਰੇਸ਼ਨ ਅਫਸਰ-ਕਮ-ਸਹਾਇਕ ਕਮਿਸ਼ਨਰ ਸਟੇਟ ਟੈਕਸ, ਅੰਮਿ੍ਰਤਸਰ-2  ਰਾਜਨ ਮਹਿਰਾ ਦੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਦੇ ਹੋਏ ਵਿਧਾਨ ਸਭਾ ਚੋਣ ਹਲਕਾ 015-ਅੰਮਿ੍ਰਤਸਰ ਉੱਤਰੀ ਚੋਣ ਹਲਕੇ ਵਿਖੇ ਸਥਿਤ ਬੀ.ਬੀ.ਕੇ.ਡੀ.ਏ.ਵੀ ਕਾਲਜ ਲਾਰੇਂਸ ਰੋਡ ਦੇ ਪਿ੍ਰੰਸੀਪਲ ਡਾ. ਪੁਸਪਿੰਦਰ ਵਾਲਿਆ ਅਧੀਨ ਸਵੀਪ ਨੋਡਲ ਅਫਸਰ ਰੇਨੂੰ ਭੰਡਾਰੀ ਵਲੋਂ ਅੰਮਿ੍ਰਤਸਰ ਬੀ.ਬੀ.ਕੇ.ਡੀ.ਏ.ਵੀ ਕਾਲਜ ਲਾਰੇਂਸ ਰੋਡ ਕਾਲਜ ਦੇ ਬਾਹਰ ਮੇਨ ਗੇਟ ਲਾਗੇ ਵੋਟਰਾਂ ਲਈ ਵੋਟਰ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿੱਚ ਨਵਯੁਵਕ ਵੋਟਰ ਬਨਣ ਲਈ ਆਮ ਜਨਤਾ ਨੂੰ ਜਾਗਰੂਕ ਕੀਤਾ ਗਿਆ। ਇਹ ਫਾਰਮ ਆਮ ਜਨਤਾ ਵੱਲੋ ਨੈਸ਼ਨਲ ਵੋਟਰ ਸਰਵਿਸ ਪੋਰਟਲ (www.nvsp.in) ਜਾਂ ਵੋਟਰ ਹੈਲਪਲਾਈਨ ਐਪ (Voterhelpline App ) ਤੇ ਭਰਿਆ ਜਾ ਸਕਦਾ ਹੈ। ਚੋਣ ਕਾਨੂੰਗੋ ਵਰਿਦੰਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵੇਂ ਵੋਟਰ ਆਪਣਾ E-Epic ਵੀ ਡਾਊਨਲੋਡ ਕਰ ਸਕਦੇ ਹਨ। ਇਸ ਮੌਕੇ ਰੇਨੂੰ ਭੰਡਾਰੀ,  ਲਵਪ੍ਰੀਤ ਸਿੰਘ, ਸੰਨੀ ਕੁਮਾਰ ਅਤੇ ਹੋਰ ਦਫਤਰ ਦੇ ਕਰਮਚਾਰੀ ਵੀ ਮੋਜੂਦ ਸਨ।