ਮੋਦੀ ਮੰਤਰੀ ਮੰਡਲ ਦਾ ਵਿਸਥਾਰ ਸ਼ਾਮ 6 ਵਜੇ, ਕਈ ਨੇਤਾ ਪਹੁੰਚੇ ਪ੍ਰਧਾਨ ਮੰਤਰੀ ਰਿਹਾਇਸ਼ ‘ਤੇ

0
42

ਨਵੀਂ ਦਿੱਲੀ (tlt) ਮੋਦੀ ਮੰਤਰੀ ਮੰਡਲ ਦਾ ਵਿਸਥਾਰ ਸ਼ਾਮ 6 ਵਜੇ ਹੋਵੇਗਾ । ਮਹਾਰਾਸ਼ਟਰ ਦੇ ਨੇਤਾ ਨਾਰਾਇਣ ਰਾਣੇ, ਯੂ ਪੀ ਨੇਤਾ ਅਨੁਪ੍ਰਿਯਾ ਪਟੇਲ, ਜੋਤੀਰਾਦਿੱਤਿਆ ਸਿੰਧੀਆ ਪ੍ਰਧਾਨ ਮੰਤਰੀ ਰਿਹਾਇਸ਼ ‘ਤੇ ਪਹੁੰਚ ਗਏ ਹਨ। ਬੀਜੇਪੀ ਪ੍ਰਧਾਨ ਜੇਪੀ ਨੱਡਾ ਵੀ ਪ੍ਰਧਾਨ ਮੰਤਰੀ ਦੀ ਰਿਹਾਇਸ਼ ‘ਤੇ ਪਹੁੰਚ ਗਏ ਹਨ। ਸ਼ਾਮ ਨੂੰ ਕਈ ਨਵੇਂ ਚਿਹਰੇ ਸਾਹਮਣੇ ਆ ਸਕਦੇ ਹਨ । ਪਹਿਲੀ ਵਾਰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਵਿਚ ਮੰਤਰੀ ਮੰਡਲ ਦਾ ਵਿਸਥਾਰ ਹੋ ਰਿਹਾ ਹੈ।

ਸੂਤਰਾਂ ਅਨੁਸਾਰ ਦਸਿਆ ਜਾ ਰਿਹਾ ਹੈ ਕਿ ਇਸ ਵਾਰ ਬਹੁਤ ਸਾਰੇ ਨੌਜਵਾਨ ਚੇਹਰੇ ਨਜ਼ਰ ਆਉਣਗੇ ਹੈ, ਜਿਸ ਕਾਰਨ ਮੰਤਰੀ ਮੰਡਲ ਦੀ ਔਸਤ ਉਮਰ ਬਹੁਤ ਘੱਟ ਜਾਵੇਗੀ। ਇਸ ਵਾਰ ਵਿਸਥਾਰ ਵਿੱਚ ਨਵੇਂ ਚਿਹਰਿਆਂ ਦੀ ਗਿਣਤੀ 30 ਤੋਂ ਪਾਰ ਜਾ ਸਕਦੀ ਹੈ, ਜਦੋਂ ਕਿ ਬਹੁਤਿਆਂ ਨੂੰ ਵੱਖ ਵੱਖ ਕਾਰਨਾਂ ਕਰਕੇ ਬਾਹਰ ਦਾ ਰਸਤਾ ਦਿਖਾਇਆ ਜਾ ਸਕਦਾ ਹੈ।