PSPCL ਨੇ ਤਿੰਨ ਦਿਨ ਹੋਰ ਵੀਕਲੀ ਆਫ ਰੱਖਣ ਦਾ ਫੈਸਲਾ ਕੀਤਾ

0
67

ਪਟਿਆਲਾ (TLT)
ਬਿਜਲੀ ਦੀ ਵੱਧ ਰਹੀ ਮੰਗ ਨੂੰ ਵੇਖਦੇ ਹੋਏ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ ਪੱਛਮੀ ਜ਼ੋਨ ਉੱਤਰੀ ਜ਼ੋਨ ਅਤੇ ਕੇਂਦਰੀ ਜ਼ੋਨ ਵਿਚ 3 ਦਿਨ ਦਾ ਵੀਕਲੀ ਆਫ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ।
ਪੀਐਸਪੀਸੀਐਲ ਵੱਲੋਂ ਜਾਰੀ ਸਰਕੁਲਰ ਵਿੱਚ ਕਿਹਾ ਗਿਆ ਹੈ ਕਿ 7 ਜੁਲਾਈ ਸਵੇਰੇ 8 ਵਜੇ ਤੋਂ 10 ਜੁਲਾਈ ਸਵੇਰੇ ਅੱਠ ਵਜੇ ਤੱਕ 3 ਦਿਨ ਦਾ ਵੀਕਲੀ ਆਫ ਰੱਖਿਆ ਜਾਵੇਗਾ। ਪੀਐਸਪੀਐਲ ਕੇਂਦਰੀ ਜ਼ੋਨ ਲੁਧਿਆਣਾ ਖੰਨਾ, ਮੰਡੀ ਗੋਬਿੰਦਗਡ਼੍ਹ, ਫ਼ਰੀਦਕੋਟ, ਵਿਚਲੀਆਂ ਸਨਅਤੀ ਇਕਾਈਆਂ, ਪੱਛਮੀ ਜ਼ੋਨ ਬਠਿੰਡਾ, ਮੁਕਤਸਰ, ਫਿਰੋਜ਼ਪੁਰ ਅਤੇ ਉੱਤਰ ਜ਼ੋਨ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਸ਼ਹਿਰਾਂ ਵਿੱਚ ਕਾਰਖਾਨਿਆਂ ਨੂੰ ਬੰਦ ਰੱਖਣ ਦਾ ਹੁਕਮ ਜਾਰੀ ਕੀਤਾ ਹੈ।