ਰੋਜ਼ਗਾਰ ਦਫ਼ਤਰ ਮੋਗਾ ਵਿਖੇ ਲਗਾਇਆ ਵੋਟਰ ਜਾਗਰੂਕਤਾ ਅਤੇ ਸਹਾਇਤਾ ਕੈਂਪ

0
25

ਵੋਟ ਬਣਾਉਣ ਅਤੇ ਦਰੁਸਤੀ ਕਰਨ ਵਿੱਚ ਆ ਰਹੀਆਂ ਮੁਸ਼ਕਿਲਾਂ ਦਾ ਕੀਤਾ ਨਿਪਟਾਰਾ-ਜ਼ਿਲਾ ਚੋਣ ਅਫ਼ਸਰ

ਮੋਗਾ (tlt) ਵੋਟ ਹਰ ਇੱਕ ਨਾਗਰਿਕ ਦਾ ਸੰਵਿਧਾਨਿਕ ਹੱਕ ਹੈ। ਮਜ਼ਬੂਤ ਲੋਕਤੰਤਰ ਵਿੱਚ ਹਿੱਸੇਦਾਰੀ ਲਈ ਹਰ ਇੱਕ ਯੋਗ ਨਾਗਰਿਕ ਦਾ ਆਪਣੀ ਵੋਟਰ ਸਮੇਂ ਸਿਰ ਬਣਾਉਣਾ ਅਤੇ ਇਸਦਾ ਸਦਉਪਯੋਗ ਕਰਨਾ ਬੜਾ ਲਾਜ਼ਮੀ ਹੈ। ਮੁੱਖ ਚੋਣ ਅਫਸਰ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਹਰ ਯੋਗ ਨਾਗਰਿਕ ਦੀ ਵੋਟ ਬਣਾਉਣ ਅਤੇ ਇਸ ਵਿੱਚ ਦਰੁਸਤੀਆਂ ਕਰਨ ਲਈ ਯੋਗਤਾ ਮਿਤੀ 01.01.2021 ਦੇ ਆਧਾਰਿਤ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦਾ ਕੰਮ ਲਗਾਤਾਰ ਜਾਰੀ ਹੈ।ਇਨਾਂ ਸ਼ਬਦਾਂ ਦਾ ਪ੍ਰਗਟਾ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਅੱਜ ਇੱਥੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਜ਼ਿਲਾ ਰੋਜ਼ਗਾਰ ਦਫ਼ਤਰ ਵਿਖੇ ਵੋਟਰ ਸੂਚੀਆਂ ਦੀ ਸੁਧਾਈ ਲਈ ਲਗਾਏ ਗਏ ਕੈਂਪ ਦੌਰਾਨ ਕੀਤਾ। ਵੋਟਰਾਂ ਨੂੰ ਆਪਣੇ ਵੋਟਰ ਕਾਰਡ ਬਣਾਉਣ ਅਤੇ ਇਸ ਵਿੱਚ ਸੋਧ ਕਰਨ ਲਈ ਆ ਰਹੀਆਂ ਮੁਸ਼ਕਿਲਾਂ ਨੂੰ ਹੱਲ ਲਈ ਇਸ ਕੈਂਪ ਦਾ ਆਯੋਜਨ ਕੀਤਾ ਗਿਆ। ਉਨਾਂ ਕਿਹਾ ਕਿ ਇਸ ਕੈਂਪ ਦਾ ਆਯੋਜਨ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਕੇ ਕੀਤਾ ਗਿਆ।ਕੈਂਪ ਦੌਰਾਨ ਜਿਲਾ ਚੋਣ ਦਫ਼ਤਰ ਮੋਗਾ ਦੇ ਚੋਣ ਕਾਨੂੰਗੋ ਅਤੇ 1950 ਦੇ ਸਟਾਫ ਵੱਲੋਂ ਨਵੀਆਂ ਵੋਟਾਂ ਬਣਾਉਣ ਸਬੰਧੀ ਜਾਗਰੂਕ ਕੀਤਾ ਗਿਆ। ਉਨਾਂ ਕਿਹਾ ਕਿ ਕੈਂਪ ਵਿੱਚ ਆਪਣੀ ਵੋਟ ਖੁਦ ਰਜਿਸਟਰਡ ਕਰਨ ਸਬੰਧੀ ਉਹਨਾਂ ਦੇ ਮੋਬਾਇਲ ਤੇ ਵੋਟਰ ਹੈਲਪ ਲਾਈਨ ਐਪ ਡਾਊਨਲੋਡ ਕਰਕੇ ਵੋਟ ਰਜਿਸਟਰ ਕਰਨ ਬਾਰੇ ਅਤੇ ਐਨ.ਵੀ.ਐਸ.ਪੀ ਪੋਰਟਲ ਤੇ ਈ-ਐਪਿਕ ਡਾਊਨਲੋਡ ਕਰਨ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ।ਇੱਥੇ ਇਹ ਵੀ ਜਿਕਰਯੋਗ ਹੈ ਕਿ ਇਹ ਕੈਂਪ ਵੋਟਰ ਜਾਗਰੂਕਤਾ ਅਤੇ ਸਹਾਇਤਾ ਕੈਂਪ ਉਪ ਮੰਡਲ ਮੈਜਿਸਟਰੇਟ ਮੋਗਾ ਅਤੇ ਧਰਮਕੋਟ ਦੇ ਦਫਤਰਾਂ ਵੱਲੋਂ ਤਹਿਸੀਲ ਪੱਧਰ ਤੇ ਵੀ ਲਗਾਏ ਗਏ ਹਨ।