ਸਰਹਿੰਦ ਸਟੇਸ਼ਨ ਤੋਂ ਕੋਵਿਡ 19 ਦੌਰਾਨ ਰੋਕੀਆਂ ਰੇਲ ਗੱਡੀਆਂ ਮੁੜ੍ਹ ਬਹਾਲ ਕੀਤੀਆਂ ਜਾਣ – ਡਾ ਅਮਰ ਸਿੰਘ

0
26

ਲੋਕ ਸਭਾ ਮੈਂਬਰ ਸ਼੍ਰੀ ਫਤਿਹਗੜ ਸਾਹਿਬ ਉੱਤਰੀ ਰੇਲਵੇ ਦੇ ਜਨਰਲ ਮੈਨੇਜਰ ਆਸ਼ੂਤੋਸ਼ ਗੰਗਲ ਨੂੰ ਮਿਲੇ

ਰਾਏਕੋਟ (TLT) ਡਾ ਅਮਰ ਸਿੰਘ ਲੋਕ ਸਭਾ ਮੈਂਬਰ ਸ਼੍ਰੀ ਫਤਹਿਗੜ ਸਾਹਿਬ ਨੇ ਜਨਰਲ ਮੈਨੇਜਰ ਉੱਤਰੀ ਰੇਲਵੇ ਆਸ਼ੂਤੋਸ਼ ਗੰਗਲ ਨਾਲ ਮੁਲਾਕਾਤ ਕੀਤੀ ਅਤੇ ਮੰਗ ਕੀਤੀ ਕਿ ਸਰਹਿੰਦ ਸਟੇਸ਼ਨ ਤੋਂ ਰੁਕੀਆਂ ਵੱਖ ਵੱਖ ਰੇਲ ਗੱਡੀਆਂ ਨੂੰ ਦੁਬਾਰਾ ਚਾਲੂ ਕੀਤਾ ਜਾਵੇ। ਉਨ੍ਹਾਂ ਬੇਗਮਪੁਰਾ ਐਕਸਪ੍ਰੈਸ, ਸੱਚਖੰਡ ਐਕਸਪ੍ਰੈਸ, ਹੇਮਕੁੰਡ ਐਕਸਪ੍ਰੈਸ, ਸਰਯੂ ਐਕਸਪ੍ਰੈਸ ਅਤੇ ਟਾਟਾ ਜਾਟ ਐਕਸਪ੍ਰੈਸ ਨੂੰ ਸਰਹਿੰਦ ਸਟੇਸ਼ਨ ਤੋਂ ਮੁੜ ਚਾਲੂ ਕਰਨ ਦੀ ਮੰਗ ਕੀਤੀ।
ਉਨ੍ਹਾਂ ਜੀ.ਐਮ. ਨੂੰ ਦੱਸਿਆ ਕਿ ਹਜ਼ਾਰਾਂ ਸ਼ਰਧਾਲੂਆਂ ਅਤੇ ਯਾਤਰੀਆਂ ਨੂੰ ਇਨ੍ਹਾਂ ਰੇਲ ਗੱਡੀਆਂ ਦੇ ਰਸਤੇ ਬਦਲੇ ਹੋਣ ਕਾਰਨ ਭਾਰੀ ਪ੍ਰੇਸ਼ਾਨੀ ਹੋਈ ਸੀ ਅਤੇ ਜਿਸ ਕਾਰਨ ਸ਼ਹੀਦੀ ਜੋੜ ਮੇਲਾ ਅਤੇ ਸ੍ਰੀ ਫਤਹਿਗੜ੍ਹ ਸਾਹਿਬ ਦੀ ਇਤਿਹਾਸਕ ਮਹੱਤਤਾ ਨੂੰ ਵੇਖਦਿਆਂ ਇਨ੍ਹਾਂ ਰੇਲ ਗੱਡੀਆਂ ਨੂੰ ਦੁਬਾਰਾ ਚਾਲੂ ਕਰਨਾ ਚਾਹੀਦਾ ਹੈ।
ਗੱਡੀਆਂ ਨੂੰ ਮੁੜ ਚਾਲੂ ਕਰਨ ਦੀ ਮੰਗ ਤੋਂ ਇਲਾਵਾ ਡਾ. ਅਮਰ ਸਿੰਘ ਨੇ ਇਹ ਵੀ ਬੇਨਤੀ ਕੀਤੀ ਕਿ ਸੰਘੋਲ ਵਿਖੇ ਇਸ ਦੇ ਪੁਰਾਣੇ ਇਤਿਹਾਸ ਨੂੰ ਦਰਸਾਉਂਦਿਆਂ ਰੇਲਵੇ ਸਟੇਸ਼ਨ ਸਥਾਪਤ ਕੀਤਾ ਜਾਵੇ ਅਤੇ ਸਾਹਨੇਵਾਲ ਦੇ ਢੰਡਾਰੀ ਕਲਾਂ ਲਈ ਪੁਲ ਦੇ ਉੱਪਰ ਰੇਲਵੇ ਓਵਰਬ੍ਰਿਜ ਦੀ ਮੰਗ ਕੀਤੀ ਗਈ।