ਹਜ਼ਰਤ ਬਾਬਾ ਊਧੋ ਸ਼ਾਹ ਚਿਸ਼ਤੀ ਸਾਬਰੀ ਦੇ ਦਰਬਾਰ ‘ਤੇ ਸਾਲਾਨਾ ਮੇਲਾ

0
43

ਸ਼ਾਹਕੋਟ (ਹਰਪ੍ਰੀਤ ਕਾਹਲੋਂ) ਸ਼ਾਹਕੋਟ ਦੇ ਮੁਹੱਲਾ ਰਿਸ਼ੀ ਨਗਰ ਵਿਖੇ ਹਜ਼ਰਤ ਬਾਬਾ ਊਧੋ ਸ਼ਾਹ ਚਿਸ਼ਤੀ ਸਾਬਰੀ ਦੇ ਦਰਬਾਰ ‘ਤੇ ਸਾਲਾਨਾ ਮੇਲਾ ਮੁੱਖ ਸੇਵਾਦਾਰ ਕਮਲ ਨਾਹਰ ਡਾਇਰੈਕਟਰ ਪੰਜਾਬ ਲਾਰਜ ਇੰਡਸਟੀਰੀਅਲ ਡਿਵੈੱਲਪਮੈਂਟ ਬੋਰਡ ਦੀ ਅਗਵਾਈ ਹੇਠ ਸ਼ਰਧਾ ਅਤੇ ਧੂਮਧਾਮ ਨਾਲ ਕਰਵਾਇਆ ਗਿਆ | ਮੇਲੇ ਦੇ ਪਹਿਲੇ ਦਿਨ ਸੰਗਤਾਂ ਵਲੋਂ ਦਰਬਾਰ ‘ਤੇ ਚਾਦਰ ਅਤੇ ਝੰਡਾ ਚੜ੍ਹਾਉਣ ਦੀ ਰਸਮ ਕੀਤੀ ਗਈ | ਮੇਲੇ ਦੇ ਦੋਵੇਂ ਦਿਨ ਪ੍ਰਸਿੱਧ ਕੱਵਾਲ ਪਾਰਟੀਆਂ ਨੇ ਆਪਣੇ ਪ੍ਰੋਗਰਾਮ ਪੇਸ਼ ਕੀਤੇ | ਇਸ ਮੌਕੇ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸਮੂਹ ਸੰਗਤਾਂ ਨੂੰ ਮੇਲੇ ਦੀ ਵਧਾਈ ਦਿੱਤੀ | ਪ੍ਰਬੰਧਕ ਕਮੇਟੀ ਵਲੋਂ ਮਹਿਮਾਨਾਂ ਤੇ ਸੇਵਾਦਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਮੇਲੇ ਮੌਕੇ ਅਤੁੱਟ ਲੰਗਰ ਵੀ ਵਰਤਾਏ ਗਏ | ਸਮਾਪਤੀ ਮੌਕੇ ਡਾਇਰੈਕਟਰ ਕਮਲ ਨਾਹਰ ਨੇ ਸਾਰੀ ਸੰਗਤ ਦਾ ਧੰਨਵਾਦ ਕੀਤਾ | ਇਸ ਮੌਕੇ ਸੰਤ ਮਨਜੀਤ ਸਿੰਘ ਹੁਸ਼ਿਆਰਪੁਰ ਵਾਲੇ, ਤਾਰਾ ਚੰਦ ਸਾਬਕਾ ਐੱਮ.ਸੀ., ਬੌਬੀ ਗਰੋਵਰ, ਬਿਕਰਮਜੀਤ ਸਿੰਘ ਬਜਾਜ, ਸਾਂਈ ਚੇਤਨ ਸ਼ਾਹ, ਸੋਨੂੰ ਕੰਗ ਪੀ.ਏ., ਨਰੇਸ਼ ਨਾਹਰ, ਡਾ. ਨਰੇਸ਼ ਸੱਗੂ, ਸ਼ੈਂਟੀ ਚਾਵਾਲ, ਜਰਨੈਲ ਸਿੰਘ ਮੈਂਬਰ ਬਲਾਕ ਸੰਮਤੀ, ਅਜਾਇਬ ਸਿੰਘ ਸਾਬਕਾ ਸਰਪੰਚ, ਵਿਕਾਸ ਨਾਹਰ, ਮਦਨ ਲਾਲ ਗਿੱਲ, ਹਰਸ਼ਦੀਪ ਸਿੰਘ ਨਾਹਰ, ਗੁਰਬਖਸ਼ ਸਿੰਘ ਬਖ਼ਸ਼ੀ ਜਲੰਧਰ, ਸ਼ਾਮ ਸਿੰਘ ਜਲੰਧਰ ਆਦਿ ਸਮੇਤ ਵੱਡੀ ਗਿਣਤੀ ‘ਚ ਸੰਗਤਾਂ ਨੇ ਹਾਜ਼ਰੀ ਲਗਵਾਈ |