ਰੋਟਰੀ ਵੈਸਟ ਜਲੰਧਰ ਵਲੋਂ ਕੈਂਸਰ ਦੇ ਮਰੀਜ਼ ਲੱਭਣ ਲਈ ਬੱਸ ਸੇਵਾ ਸ਼ੁਰੂ

0
53

ਜਲੰਧਰ (ਹਰਪ੍ਰੀਤ ਕਾਹਲੋਂ)-ਰੋਟਰੀ ਵੈਸਟ ਜਲੰਧਰ ਦੇ ਪ੍ਰਧਾਨ ਮਨਜੀਤ ਸਿੰਘ (ਰੋਬਿਨ) ਤੇ ਸਮੂਹ ਮੈਂਬਰਾਂ ਨੇ ਕੈਂਸਰ ਦੀ ਬਿਮਾਰੀ ਨੂੰ ਰੋਕਣ ਲਈ ਤੇ ਪਹਿਲੀ ਸਟੇਜ ‘ਤੇ ਕੈਂਸਰ ਦਾ ਪਤਾ ਲਗਾਉਣ ਲਈ ਬੱਸ ਤਿਆਰ ਕੀਤੀ, ਜਿਸ ਦੀ ਸੇਵਾ ਰਸਮੀ ਤੌਰ ‘ਤੇ ਸ਼ੁਰੂ ਕੀਤੀ ਗਈ | ਇਸ ਸਮਾਗਮ ‘ਚ ਵਿਧਾਇਕ ਪਦਮਸ੍ਰੀ ਪਰਗਟ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸਮਾਗਮ ‘ਚ ਵਿਸ਼ੇਸ਼ ਮਹਿਮਾਨ ਵਜੋਂ ਰੋਟਰੀ ਦੇ ਡਿਸਟਿ੍ਕਟ ਗਵਰਨਰ ਡਾ. ਯੂ. ਐੱਸ. ਘਈ ਤੋਂ ਇਲਾਵਾ ਪੀ. ਡੀ. ਜੀ. ਸੁਨੀਲ ਨਾਗਪਾਲ ਤੇ ਬ੍ਰਜੇਸ਼ ਸਿੰਗਲ ਨੇ ਵੀ ਸ਼ਮੂਲੀਅਤ ਕੀਤੀ | ਵਿਧਾਇਕ ਪਰਗਟ ਸਿੰਘ ਨੇ ਸਮਾਗਮ ਦੀ ਸ਼ੁਰੂਆਤ ਰਿਬਨ ਕੱਟ ਕੇ ਕੀਤੀ | ਕੈਂਸਰ ਦੀ ਰੋਕਥਾਮ ਲਈ ਇਹ ਗਲੋਬਲ ਪ੍ਰਾਜੈਕਟ ਡਾ. ਐੱਸ .ਪੀ. ਐੱਸ. ਗਰੋਵਰ ਦੀ ਨਿਗਰਾਨੀ ‘ਚ ਚਲਾਇਆ ਜਾਵੇਗਾ | ਇਸ ਮੌਕੇ ਰੋਟਰੀ ਕਲੱਬ ਦੇ ਸਮੂਹ ਮੈਂਬਰਾਂ ਤੋਂ ਇਲਾਵਾ ਇਲਾਕਾ ਨਿਵਾਸੀ ਵੀ ਮੌਜੂਦ ਸਨ |