ਸੁਖਬੀਰ ਸਿੰਘ ਬਾਦਲ ਵਲੋਂ ਮਾਈਨਿੰਗ ਮਾਫੀਆ ‘ਤੇ ਰੇਡ

0
57

ਮੁਕੇਰੀਆਂ (tlt) ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਹਲਕਾ ਮੁਕੇਰੀਆਂ ਦੇ ਹਾਜੀਪੁਰ ਖੇਤਰ ਵਿੱਚ ਚਲ ਰਹੀ ਕਥਿਤ ਨਾਜਾਇਜ਼ ਮਾਈਨਿੰਗ ਖਿਲਾਫ਼ ਮੋਰਚਾ ਖੋਲ੍ਹਦੇ ਹੋਏ ਅਚਾਨਕ ਰੇਡ ਕੀਤੀ ਗਈ। ਇਕ ਵਾਰ ਫ਼ਿਰ ਮਾਈਨਿੰਗ ਮਾਫ਼ੀਆ ‘ਤੇ ਰੇਡ ਕਰਨ ਸੁਖਬੀਰ ਸਿੰਘ ਬਾਦਲ ਪਹੁੰਚੇ ਹਨ ਅਤੇ ਕੈਪਟਨ ਨੂੰ ਲਲਕਾਰਿਆ ਹੈ। ਉਨਾਂ ਦਾ ਕਹਿਣਾ ਹੈ ਕਿ ‘ਹੁਣ ਕਰੋ ਮੇਰੇ ‘ਤੇ ਪਰਚੇ’। ਇਸ ਮੌਕੇ ਉਨਾਂ ਦਾ ਕਹਿਣਾ ਸੀ ਕਿ ”ਹੁਣ ਕਹੋ ਕਿ ਨਾਜਾਇਜ਼ ਮਾਈਨਿੰਗ ਨਹੀਂ ਹੋ ਰਹੀ । ਸੁਖਬੀਰ ਬਾਦਲ ਨੇ ਕਿਹਾ ਕਿ ਮੁਕੇਰੀਆਂ ਵਿਚ ਮਾਰੇ ਛਾਪੇ ‘ਚ ਹਾਲਾਤ ਦੇਖ ਕੇ ਬੜਾ ਦੁੱਖ ਲੱਗਿਆ ਕਿ ਸਾਰੇ ਨਿਯਮ ਕਾਨੂੰਨ ਛਿੱਕੇ ਟੰਗ ਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਮੰਤਰੀ ਸੁੱਖ ਸਰਕਾਰੀਆ ਲੋਕਾਂ ਨਾਲ ਸ਼ਰੇਆਮ ਧੱਕੇਸ਼ਾਹੀ ਕਰਦੇ ਹੋਏ ਰੇਤ ਦੀ ਨਾਜਾਇਜ਼ ਖੁਦਾਈ ਕਰ ਰਹੇ ਹਨ।
ਉਨ੍ਹਾਂ ਨਾਲ ਯੂਥ ਅਕਾਲੀ ਦਲ ਦੇ ਸੱਕਤਰ ਜਨਰਲ ਸਰਬਜੋਤ ਸਿੰਘ ਸਾਬੀ, ਜ਼ਿਲ੍ਹਾ ਯੂਥ ਪ੍ਰਧਾਨ ਦਿਹਾਤੀ ਵਰਿੰਦਰਜੀਤ ਸਿੰਘ ਸੋਨੂੰ ਟੇਰਕਿਆਣਾ ਅਤੇ ਹੋਰ ਸੀਨੀਅਰ ਆਗੂ ਮੌਜੂਦ ਸਨ।