ਕੈਪਟਨ ਦੇ ਸਿਸਵਾਂ ਫਾਰਮ ਚੰਡੀਗੜ੍ਹ ਦੀ ਘੇਰਾਬੰਦੀ ਲਈ ਬਾਘਾ ਪੁਰਾਣਾ ਤੋਂ ਆਪ ਵਲੰਟੀਅਰਾਂ ਦਾ ਜਥਾ ਰਵਾਨਾ

0
55

ਬਾਘਾ ਪੁਰਾਣਾ (tlt) ਬਿਜਲੀ ਦੇ ਕੱਟਾਂ ਦੇ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਪੰਜਾਬ ਵਲੋਂ ਸੂਬਾ ਪ੍ਰਧਾਨ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚੰਡੀਗੜ੍ਹ ਵਾਲੇ ‘ਸਿਸਵਾਂ ਫਾਰਮ ਹਾਊਸ’ ਦੀ ਅੱਜ ਘੇਰਾਬੰਦੀ ਕਰਨ ਜਾ ਰਹੀ ਹੈ।’ਚੱਲੋ ਚੰਡੀਗੜ੍ਹ’ ਵਾਲੇ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਲਈ ‘ਆਪ’ ਬਾਘਾ ਪੁਰਾਣਾ ਦੇ ਵਲੰਟੀਅਰਾਂ ਦਾ ਜਥਾ ਹਲਕਾ ਇੰਚਾਰਜ ਅੰਮ੍ਰਿਤਪਾਲ ਸਿੰਘ ਸਿੱਧੂ ਸੁਖਾਨੰਦ ਦੀ ਅਗਵਾਈ ਹੇਠ ਸਥਾਨਕ ਨਹਿਰੂ ਮੰਡੀ ਵਿਚਲੇ ਪਾਰਟੀ ਦੇ ਦਫ਼ਤਰ ਤੋਂ ਰਵਾਨਾ ਹੋਇਆ। ਇਹ ਜਾਣਕਾਰੀ ਜ਼ਿਲ੍ਹਾ ਉਪ ਪ੍ਰਧਾਨ ਯੂਥ ਵਿੰਗ ਹਰਪ੍ਰੀਤ ਸਿੰਘ ਰਿੰਟੂ ਬਾਘਾ ਪੁਰਾਣਾ ਨੇ ਦਿੱਤੀ।