ਕੈਲਗਰੀ ਲਾਗਲੇ ਕਸਬੇ ਚੈਸਟਰਮੇਅਰ ‘ਚ ਘਰ ਨੂੰ ਅੱਗ ਲੱਗਣ ਨਾਲ 7 ਲੋਕਾਂ ਦੀ ਮੌਤ

0
60

ਕੈਲਗਰੀ (tlt) ਕੈਲਗਰੀ ਸ਼ਹਿਰ ਦੇ ਨਾਲ ਲਗਦੇ ਕਸਬੇ ਚੈਸਟਰਮੇਅਰ ਵਿਖੇ ਘਰ ਨੂੰ ਅੱਗ ਲੱਗਣ ਕਰ ਕੇ 7 ਲੋਕਾਂ ਦੀ ਮੌਤ ਹੋ ਗਈ। ਪਤਾ ਲੱਗਾ ਕਿ 2 ਪਰਿਵਾਰ ਇਕੋ ਘਰ ਵਿਚ ਰਹਿ ਰਹੇ ਸਨ। ਮ੍ਰਿਤਕਾਂ ਵਿਚ ਇਕ ਆਦਮੀ, 2 ਔਰਤਾਂ ਜਿਨ੍ਹਾਂ ਦੀ ਉਮਰ ਤਕਰੀਬਨ 35 ਤੋਂ 38 ਸਾਲ ਅਤੇ 4 ਬੱਚੇ ਜਿਨ੍ਹਾਂ ਦੀ ਉਮਰ ਤਕਰੀਬਨ 4 ਸਾਲ ਤੋਂ 12 ਸਾਲ ਦੱਸੀ ਜਾ ਰਹੀ। ਇਨ੍ਹਾਂ ਪਰਿਵਾਰਾਂ ਦੇ 5 ਲੋਕ ਅੱਗ ਵਿਚੋਂ ਸੁਰੱਖਿਅਤ ਨਿਕਲਣ ਵਿਚ ਕਾਮਯਾਬ ਹੋਏ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਕੋਈ ਪਤਾ ਨਹੀ ਲੱਗ ਸਕਿਆ। ਵਿਧਾਨ ਸਭਾ ਹਲਕਾ ਚੈਸਟਰਮੇਅਰ ਤੋ ਵਿਧਾਇਕਾ ਲੀਲਾ ਸ਼ਰਨ ਆਹੀਰ ਨੇ ਦੁੱਖ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਸਾਨੂੰ ਸਾਰਿਆਂ ਨੂੰ ਰਲ ਕੇ ਇਸ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ। ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਦੇ ਮੁੱਖ ਸੇਵਾਦਾਰ ਭਾਈ ਅਮਨਪ੍ਰੀਤ ਸਿੰਘ ਗਿੱਲ ਅਤੇ ਸੰਸਦ ਮੈਂਬਰ ਜੈਗ ਸਹੋਤਾ ਨੇ ਵੀ ਇਸ ਘਟਨਾ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ।