ਸੰਤ ਸੀਚੇਵਾਲ ਵਲੋਂ ਐੱਸ. ਡੀ. ਐੱਮ. ਡਾ. ਸੰਜੀਵ ਸ਼ਰਮਾ ਦਾ ਸਨਮਾਨ

0
50

ਮਲਸੀਆਂ (TLT) ਸਬ-ਡਵੀਜ਼ਨ ਸ਼ਾਹਕੋਟ ਦੇ ਐੱਸ. ਡੀ. ਐੱਮ. ਡਾ. ਸੰਜੀਵ ਸ਼ਰਮਾ ਨੂੰ ਏ. ਡੀ. ਸੀ. ਵਜੋਂ ਤਰੱਕੀ ਮਿਲਣ ‘ਤੇ ਉੱਘੇ ਵਾਤਾਵਰਨ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਡਾ. ਸੰਜੀਵ ਸ਼ਰਮਾ ਵਲੋਂ ਬਾਬਾ ਜੀ ਨੂੰ ਅਤੇ ਮੋਹਤਵਾਰਾਂ ਨੂੰ ਇਹ ਭਰੋਸਾ ਦਿਵਾਇਆ ਗਿਆ ਕਿ ਉਹ ਹਮੇਸ਼ਾ ਹੀ ਉਨ੍ਹਾਂ ਦੇ ਨਾਲ ਸਹਿਯੋਗ ਕਰਦੇ ਰਹਿਣਗੇ ਅਤੇ ਜਿੱਥੇ ਵੀ ਰਹਿਣਗੇ, ਉਹ ਕੁਦਰਤ ਨਾਲ ਜੁੜੇ ਰਹਿਣਗੇ | ਇਸ ਮੌਕੇ ਸੰਤ ਸੀਚੇਵਾਲ ਨੇ ਡਾ. ਸੰਜੀਵ ਸ਼ਰਮਾ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਬਾਦ ਦਿੰਦਿਆਂ ਭਵਿੱਖ ‘ਚ ਵੀ ਇਸੇ ਤਰ੍ਹਾਂ ਹੀ ਵਧ-ਚੜ੍ਹ ਕੇ ਲੋਕ ਭਲਾਈ ਦੇ ਕਾਰਜ ਕਰਨ ਲਈ ਹੱਲਾ ਸ਼ੇਰੀ ਦਿੱਤੀ | ਇਸ ਮੌਕੇ ਸੁਰਜੀਤ ਸਿੰਘ ਸ਼ੰਟੀ, ਜੋਗਾ ਸਿੰਘ ਚੱਕ ਚੇਲਾ, ਤਜਿੰਦਰ ਸਿੰਘ ਸਰਪੰਚ ਸੀਚੇਵਾਲ, ਪਿ੍ੰਸੀਪਲ ਕੁਲਵਿੰਦਰ ਸਿੰਘ, ਸੰਦੀਪ ਸ਼ਰਮਾ ਪੰਚਾਇਤ ਸਕੱਤਰ ਆਦਿ ਹਾਜ਼ਰ ਸਨ |